ਨਾਗਪੁਰ, 1 ਮਾਰਚ (ਪੰਜਾਬ ਮੇਲ)– ਨਾਗਪੁਰ ਪੁਲਿਸ ਕੰਟਰੋਲ ਰੂਮ ਨੂੰ ਫੋਨ ‘ਤੇ ਇਕ ਅਣਪਛਾਤੇ ਵਿਅਕਤੀ ਨੇ ਮੁੰਬਈ ਦੇ ਵੱਡੇ ਨਾਮੀ ਲੋਕਾਂ ਦੇ ਘਰਾਂ ‘ਚ ਬੰਬ ਧਮਾਕਾ ਕਰਨ ਦੀ ਗੱਲ ਆਖੀ।
ਸੂਤਰਾਂ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਦਾਅਵਾ ਕੀਤਾ ਕਿ ਮੁਕੇਸ਼ ਅੰਬਾਨੀ ਦੇ ਬੰਗਲੇ ਐਂਟੀਲੀਆ ‘ਚ ਧਮਾਕਾ ਹੋਵੇਗਾ। ਇਸ ਤੋਂ ਇਲਾਵਾ ਕਾਲਰ ਨੇ ਕਿਹਾ ਕਿ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਤੇ ਧਰਮਿੰਦਰ ਦੇ ਘਰ ਵੀ ਧਮਾਕਾ ਹੋਵੇਗਾ।
ਧਮਕੀ ਵਾਲੀ ਇਸ ਕਾਲ ਤੋਂ ਬਾਅਦ ਨਾਗਪੁਰ ਪੁਲਿਸ ਨੇ ਇਸ ਗੱਲ ਦੀ ਜਾਣਕਾਰੀ ਮੁੰਬਈ ਪੁਲਿਸ ਨੂੰ ਦਿੱਤੀ। ਮੁੰਬਈ ਪੁਲਿਸ ਫੋਨ ਕਰਨ ਵਾਲੇ ਦਾ ਪਤਾ ਲਾਉਣ ‘ਚ ਜੁਟੀ ਹੈ।
ਇਸ ਤੋਂ ਪਹਿਲਾਂ ਵੀ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਜਾ ਚੁੱਕੀ ਹੈ। ਅਗਸਤ, 2022 ‘ਚ ਅੰਬਾਨੀ ਦੇ ਘਰ ਨੂੰ ਬੰਬ ਨਾਲ ਉਡਾਉਣ ਦੇ ਫੋਨ ਆਏ ਸਨ।