16.6 C
Sacramento
Thursday, September 21, 2023
spot_img

ਮਿਨੇਸੋਟਾ ‘ਚ ਗੈਰ ਕਾਨੂੰਨੀ ਪ੍ਰਵਾਸੀ ਡਰਾਈਵਿੰਗ ਲਾਇਸੰਸ ਬਣਾਉਣ ਲਈ ਅਗਲੇ ਮਹੀਨੇ ਤੋਂ ਦੇ ਸਕਣਗੇ ਦਰਖਾਸਤਾਂ

* ਅਮਰੀਕਾ ‘ਚ ਕਾਨੂੰਨੀ ਤੌਰ ‘ਤੇ ਰਹਿਣ ਸਬੰਧੀ ਸਬੂਤ ਦੇਣ ਦੀ ਨਹੀਂ ਪਵੇਗੀ ਲੋੜ
ਸੈਕਰਾਮੈਂਟੋ, 13 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਮਿਨੇਸੋਟਾ ਰਾਜ ‘ਚ ਬਿਨਾਂ ਦਸਤਾਵੇਜਾਂ ਦੇ ਰਹਿ ਰਹੇ ਤਕਰੀਬਨ 81000 ਪ੍ਰਵਾਸੀ ਅਗਲੇ ਮਹੀਨੇ ਤੋਂ ਡਰਾਈਵਿੰਗ ਲਾਇਸੰਸ ਬਣਾਉਣ ਲਈ ਦਰਖਾਸਤਾਂ ਦੇ ਸਕਣਗੇ। ਇਹ ਐਲਾਨ ਸਟੇਟ ਡਿਪਾਰਟਮੈਂਟ ਪਬਲਿਕ ਸੇਫਟੀ ਨੇ ਕੀਤਾ ਹੈ। ਇਕ ਜਾਰੀ ਪ੍ਰੈੱਸ ਬਿਆਨ ‘ਚ ਜਨਤਕ ਸੁਰੱਖਿਆ ਵਿਭਾਗ ਨੇ ਕਿਹਾ ਹੈ ਕਿ ‘ਮਿਨੇਸੋਟਾ ਡਰਾਈਵਰ’ਜ਼ ਲਾਇਸੰਸ ਫਾਰ ਆਲ ਪ੍ਰੋਗਰਾਮ’ ਦੀ ਸ਼ੁਰੂਆਤ 1 ਅਕਤੂਬਰ ਤੋਂ ਹੋਵੇਗੀ। ਜਾਰੀ ਬਿਆਨ ਵਿਚ ‘ਮਿਨੇਸੋਟਾ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਡਰਾਈਵਰ ਐਂਡ ਵੀਹਿਕਲ ਸਰਵਿਸਜ’ ਦੇ ਡਾਇਰੈਕਟਰ ਪੌਂਗ ਸੀਆਂਗ ਨੇ ਕਿਹਾ ਹੈ ਕਿ ਅਸੀਂ ਅਮਰੀਕਾ ਵਿਚ ਬਿਨਾਂ ਕਾਨੂੰਨੀ ਦਸਤਾਵੇਜਾਂ ਦੇ ਰਹਿ ਰਹੇ ਪ੍ਰਵਾਸੀਆਂ ਸਮੇਤ ਰਾਜ ਦੇ ਹੋਰ ਵਾਸੀਆਂ ਕੋਲੋਂ ਡਰਾਈਵਰ ਲਾਇਸੰਸ ਬਣਾਉਣ ਲਈ ਦਰਖਾਸਤਾਂ ਲੈਣੀਆਂ ਸ਼ੁਰੂ ਕਰ ਰਹੇ ਹਾਂ। ਜਾਰੀ ਬਿਆਨ ਵਿਚ ਕਿਹਾ ਹੈ ਕਿ ਡਰਾਈਵਿੰਗ ਲਾਇਸੰਸ ਲਈ ਦਰਖਾਸਤ ਦੇਣ ਵਾਸਤੇ ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਰਹਿਣ ਸਬੰਧੀ ਕੋਈ ਸਬੂਤ ਦੇਣ ਦੀ ਲੋੜ ਨਹੀਂ ਹੋਵੇਗੀ। ਸਿਆਂਗ ਨੇ ਕਿਹਾ ਹੈ ਕਿ ਉਹ ਸਮਝਦੇ ਹਨ ਕਿ ਕਿਸੇ ਕੋਲ ਡਰਾਈਵਿੰਗ ਲਾਇਸੰਸ ਹੋਣ ਦੀ ਕਿੰਨੀ ਅਹਿਮੀਅਤ ਹੈ। ਡਰਾਈਵਿੰਗ ਲਾਇਸੰਸ ਨਾਲ ਕੋਈ ਵਿਅਕਤੀ ਰੁਜ਼ਗਾਰ ‘ਤੇ ਲੱਗ ਸਕਦਾ ਹੈ ਤੇ ਉਹ ਹਰ ਖੇਤਰ ਵਿਚ ਆਜ਼ਾਦੀ ਨਾਲ ਵਿਚਰ ਸਕਦਾ ਹੈ। ਜਾਰੀ ਬਿਆਨ ਅਨੁਸਾਰ ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼ ਨੇ ਇਕ ਬਿੱਲ ਉਪਰ ਇਸ ਸਾਲ ਮਾਰਚ ‘ਚ ਦਸਤਖਤ ਕਰ ਦਿੱਤੇ ਸਨ, ਜਿਸ ਤਹਿਤ ਸਾਰਿਆਂ ਲਈ ਡਰਾਈਵਿੰਗ ਲਾਇਸੰਸ ਦਾ ਰਾਹ ਖੋਲ੍ਹ ਦਿੱਤਾ ਗਿਆ ਹੈ।

Related Articles

Stay Connected

0FansLike
3,868FollowersFollow
21,200SubscribersSubscribe
- Advertisement -spot_img

Latest Articles