ਓਟਾਵਾ, 27 ਜੁਲਾਈ (ਬਲਜਿੰਦਰ ਸੇਖਾ/ਪੰਜਾਬ ਮੇਲ)- ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਅੱਜ ਆਪਣੀ ਕੈਬਿਨੇਟ ਵਿਚ ਵੱਡਾ ਫੇਰਬਦਲ ਕੀਤਾ। ਬੁੱਧਵਾਰ ਨੂੰ ਰਾਈਡੌ ਹਾਲ ਵਿੱਖੇ ਆਯੋਜਿਤ ਸਮਾਗਮ ਦੌਰਾਨ 7 ਨਵੇਂ ਚਿਹਰੇ ਕੈਬਿਨੇਟ ਵਿਚ ਸ਼ਾਮਲ ਕੀਤੇ ਗਏ ਅਤੇ ਪੁਰਾਣੀ ਕੈਬਿਨੇਟ ਚੋਂ ਸੱਤ ਮੰਤਰੀਆਂ ਨੂੰ ਲਾਂਭੇ ਕੀਤਾ ਗਿਆ। ਬਿਲ ਬਲੇਅਰ ਨੂੰ ਰੱਖਿਆ ਮੰਤਰਾਲੇ ਦਾ ਕਾਰਜ ਭਾਗ ਸੌਂਪਿਆ ਗਿਆ ਅਤੇ ਅਨੀਦਾ ਅਨੰਦ ਨੇ ਟ੍ਰੈਜ਼ਰੀ ਬੋਰਡ ਦੀ ਪ੍ਰੈਜ਼ੀਡੈਂਟ ਵੱਜੋਂ ਸਹੁੰ ਚੁੱਕੀ। ਡੌਮਿਨਿਕ ਲੇਬਲੌਂ ਨੇ ਮਿਨਿਸਟਰ ਔਫ਼ ਪਬਲਿਕ ਸੇਫ਼ਟੀ ਵੱਜੋਂ ਸਹੁੰ ਚੁੱਕੀ। ਇਹ ਮੰਤਰਾਲਾ ਕੈਨੇਡਾ ਦੀ ਖ਼ੂਫੀਆ ਏਜੰਸੀ CSIS ਅਤੇ ਆਰਸੀਐਮਪੀ ਦੀ ਨਿਗਰਾਨੀ ਲਈ ਵੀ ਜ਼ਿੰਮੇਵਾਰ ਹੈ। ਨਾਲ ਹੀ ਲੇਬਲੋਂ ਇੰਟਰ-ਗਵਰਨਮੈਂਟਲ ਅਫੇਅਰਜ਼ ਮਿਨਿਸਟਰ ਵੱਜੋਂ ਵੀ ਬਰਕਰਾਰ ਰਹਿਣਗੇ।
ਮਾਰਕੋ ਮੈਂਡੀਚੀਨੋ ਜੋਕਿ ਪਿਛਲੀ ਕੈਬਿਨੇਟ ਵਿਚ ਪਬਲਿਕ ਸੇਫ਼ਟੀ ਮਿਨਿਸਟਰ ਸਨ, ਨੂੰ ਕੈਬਿਨੇਟ ਚੋਂ ਲਾਂਭੇ ਕਰ ਦਿੱਤਾ ਗਿਆ ਹੈ। ਗੰਨ ਕੰਟਰੋਲ ਸਬੰਧੀ ਬਿਲ-21 ਦੇ ਪ੍ਰਬੰਧਨ, ਕੈਨੇਡੀਅਨ ਮਾਮਲਿਆਂ ਵਿਚ ਚੀਨੀ ਦਖ਼ਲਅੰਦਾਜ਼ੀ ਸਬੰਧੀ ਸੰਚਾਰ ਸਮੱਸਿਆਵਾਂ ਅਤੇ ਮੁਜਰਿਮ ਪੌਲ ਬਰਨਾਰਡੋ ਨੂੰ ਉੱਚ-ਸੁਰੱਖਿਆ ਵਾਲੀ ਜੇਲ ਚੋਂ ਘੱਟ ਸੁਰੱਖਿਆ ਦੀ ਜੇਲ ਵਿਚ ਟ੍ਰਾਂਸਫ਼ਰ ਕਰਨ ਵਰਗੀਆਂ ਚੀਜ਼ਾਂ ਨੇ ਮੈਂਡੀਚੀਨੋ ਕਾਫ਼ੀ ਦਬਾਅ ਹੇਠ ਸਨ।
ਸੱਤ ਨਵੇਂ ਐਮਪੀਜ਼ ਨੂੰ ਕੈਬਿਨੇਟ ਵਿਚ ਥਾਂ ਮਿਲੀ:
ਟੋਰੌਂਟੋ ਦੀ ਪਾਰਕਡੇਲ-ਹਾਈ ਪਾਰਕ ਰਾਈਡਿੰਗ ਤੋਂ ਐਮਪੀ ਆਰਿਫ਼ ਵਿਰਾਨੀ ਨੂੰ ਜਸਟਿਸ ਮਿਨਿਸਟਰ ਅਤੇ ਕੈਨੇਡਾ ਦਾ ਅਟੌਰਨੀ ਜਨਰਲ ਬਣਾਇਆ ਗਿਆ
ਕਿਊਬੈਕ ਦੀ ਹੋਸ਼ੇਲਾਗਾ ਰਾਈਡਿੰਗ ਤੋਂ ਐਮਪੀ, ਸੋਰਾਯਾ ਮਾਰਟੀਨੇਜ਼ ਫ਼ੇਰਾਡਾ ਟੂਰਿਜ਼ਮ ਮਿਨਿਸਟਰ ਅਤੇ ਕਿਊਬੈਕ ਖੇਤਰ ਲਈ ਕੈਨੇਡਾ ਦੇ ਆਰਥਿਕ ਵਿਕਾਸ ਵਿਭਾਗ ਲਈ ਜ਼ਿੰਮੇਵਾਰ ਮੰਤਰੀ ਬਣਾਈ ਗਈ
ਸਕਾਰਬ੍ਰੋ−ਰੂਜ ਪਾਰਕ ਰਾਈਡਿੰਗ ਤੋਂ ਐਮਪੀ, ਗੈਰੀ ਆਨੰਦਾਸੰਗਾਰੀ ਕ੍ਰਾਊਨ-ਇੰਡੀਜੀਨਸ ਮਿਨਿਸਟਰ ਬਣੇ
ਬਰਨਬੀ ਸਾਊਥ-ਸੀਮੌਰ ਰਾਈਡਿੰਗ ਤੋਂ ਐਮਪੀ, ਟੈਰੀ ਬਰੀਚ ਨਾਗਰਿਕ ਸੇਵਾਵਾਂ ਮੰਤਰੀ ਬਣੇ
ਟੋਰੌਂਟੋ ਦੇ ਯੌਰਕ ਸੈਂਟਰ ਤੋਂ ਐਮਪੀ, ਯਾਰਾ ਸਾਕਸ, ਮਿਨਿਸਟਰ ਔਫ਼ ਮੈਂਟਲ ਹੈਲਥ ਐਂਡ ਐਡਿਕਸ਼ਨਜ਼ ਅਤੇ ਅਸੋਸੀਏਟ ਮਿਨਿਸਟਰ ਔਫ਼ ਹੈਲਥ ਬਣਾਈ ਗਈ
ਔਟਵਾ ਦੀ ਕਨਾਟਾ-ਕਾਰਲਟਨ ਰਾਈਡਿੰਗ ਤੋਂ ਐਮਪੀ, ਜੈਨਾ ਸਡਜ਼ ਨੂੰ ਫ਼ੈਮਿਲੀਜ਼, ਚਿਲਡਰਨ ਐਂਡ ਸੋਸ਼ਲ ਡਿਵੈਲਪਮੈਂਟ ਮਿਨਿਸਟਰੀ ਦਾ ਕਾਰਜਭਾਰ ਸੌਂਪਿਆ ਗਿਆ।
ਮਿਸਿਸਾਗਾ-ਸਟ੍ਰੀਟਸਵਿਲ ਤੋਂ ਐਮਪੀ, ਰੇਚੀ ਵੈਲਡਜ਼ ਨੂੰ ਮਿਨਿਸਟਰ ਔਫ਼ ਸਮੌਲ ਬਿਜ਼ਨਸ ਬਣਾਇਆ ਗਿਆ
ਕੈਬਿਨੇਟ ਫੇਰਬਦਲ ਵਿਚ ਕੁਝ ਮੰਤਰੀਆਂ ਦੇ ਮਹਿਕਮੇ ਬਦਲੇ ਗਏ ਅਤੇ ਕੁਝ ਨੂੰ ਵਾਧੂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ।
ਪਾਬਲੋ ਰੌਡਰਿਗਜ਼ ਟ੍ਰਾਂਸਪੋਰਟ ਮਿਨਿਸਟਰ ਬਣੇ
ਪਾਸਕਲ ਸੇਂਟ-ਓਂਜ ਮਿਨਿਸਟਰ ਔਫ਼ ਕੈਨੇਡੀਅਨ ਹੈਰੀਟੇਜ ਬਣੇ
ਮਾਰਕ ਹੌਲੈਂਡ ਹੈਲਥ ਮਿਨਿਸਟਰ ਬਣੇ
ਸ਼ੌਨ ਫ਼੍ਰੇਜ਼ਰ ਨੂੰ ਹਾਊਸਿੰਗ, ਇਨਫ਼ਰਾਸਟ੍ਰਕਚਰ ਐਂਡ ਕਮਿਊਨਿਟੀਜ਼ ਮੰਤਰਾਲਾ ਦਿੱਤਾ ਗਿਆ
ਲੌਰੈਂਸ ਮਕੌਲੇ ਮਿਨਿਸਟਰ ਔਫ਼ ਐਗਰੀਕਲਚਰ ਬਣੇ
ਯੌਂ ਈਵ ਡਿਉਕਲੋ ਨੂੰ ਮਿਨਿਸਟਰ ਔਫ਼ ਪਬਲਿਕ ਸਰਵਿਸੇਜ਼ ਐਂਡ ਪ੍ਰੋਕਿਓਰਮੈਂਟ ਬਣਾਇਆ ਗਿਆ
ਮੈਰੀ-ਕਲੌਡ ਬੀਬੌ ਨੂੰ ਮਿਨਿਸਟਰ ਔਫ਼ ਨੈਸ਼ਨਲ ਰੈਵਨਿਊ ਬਣਾਇਆ ਗਿਆ
ਡੀਐਨ ਲੇਬੂਥੀਲੀਏ ਮਿਨਿਸਟਰ ਔਫ਼ ਫ਼ਿਸ਼ਰੀਜ਼, ਓਸ਼ੀਅਨਜ਼ ਅਤੇ ਕੈਨੇਡੀਅਨ ਕੋਸਟ ਗਾਰਡ ਲਈ ਮਿਨਿਸਟਰ ਬਣਾਈ ਗਈ
ਗੁਡੀ ਹਚਿੰਗਜ਼ ਮਿਨਿਸਟਰ ਔਫ਼ ਰੂਰਲ ਇਕਨੌਮਿਕ ਡਿਵੈਲਪਮੈਂਟ ਅਤੇ ਅਟਲਾਂਟਿਕ ਕੈਨੇਡਾ ਓਪਰਚੁਨਿਟੀਜ਼ ਏਜੰਸੀ ਲਈ ਜ਼ਿੰਮੇਵਾਰ ਮੰਤਰੀ ਬਣੇ
ਹਰਜੀਤ ਸੱਜਣ ਪ੍ਰਿਵੀ ਕੌਂਸਲ ਦੇ ਪ੍ਰੈਜ਼ੀਡੈਂਟ ਅਤੇ ਐਮਰਜੈਂਸੀ ਪ੍ਰੀਪੇਅਰਡਨੈਸ ਮਿਨਿਸਟਰ ਬਣੇ
ਕਾਰਲਾ ਕੁਆਲਟ੍ਰੋ ਮਿਨਿਸਟਰ ਔਫ਼ ਸਪੋਰਟਸ ਬਣੀ
ਕਰੀਨਾ ਗੋਲਡ ਨੂੰ ਗਵਰਨਮੈਂਟ ਹਾਊਸ ਲੀਡਰ ਬਣਾਇਆ ਗਿਆ
ਅਹਿਮਦ ਹੁਸੈਨ ਨੂੰ ਇੰਟਰਨੈਸ਼ਨਲ ਡਿਵੈਲਪਮੈਂਟ ਮਿਨਿਸਟਰੀ ਸੌਂਪੀ ਗਈ
ਸੀਮਸ ਓ’ਰੀਗਨ ਮਿਨਿਸਟਰ ਔਫ਼ ਲੇਬਰ ਐਂਡ ਸੀਨੀਅਰਜ਼ ਬਣੇ
ਜਿਨੇਟ ਪੈਟੀਪਾ ਟੇਲਰ ਮਿਨਿਸਟਰ ਔਫ਼ ਵੈਟਰਨ ਅਫੇਅਰਜ਼ ਬਣੀ
ਮੈਰੀ ਇੰਗ ਮਿਨਿਸਟਰ ਔਫ਼ ਐਕਸਪੋਰਟ ਪ੍ਰਮੋਸ਼ਨ, ਇੰਟਰਨੈਸ਼ਨਲ ਟ੍ਰੇਡ ਐਂਡ ਇਕਨੌਮਿਕ ਡਿਵੈਲਪਮੈਂਟ ਬਣੀ
ਜੌਨਾਥਨ ਵਿਲਕਿਨਸਨ ਨੂੰ ਐਨਰਜੀ ਐਂਡ ਨੈਚਰਲ ਰਿਸੋਰਸੇਜ਼ ਮਿਨਿਸਟਰੀ ਸੌਂਪੀ ਗਈ
ਮਾਰਕ ਮਿਲਰ ਨਵੇਂ ਇਮੀਗ੍ਰੇਸ਼ਨ, ਰਿਫ਼ਿਊਜੀਜ਼ ਐਂਡ ਸਿਟੀਜ਼ਨਸ਼ਿਪ ਮਿਨਿਸਟਰ ਬਣੇ
ਕਮਲ ਖਹਿਰਾ ਨੂੰ ਮਿਨਿਸਟਰ ਔਫ਼ ਡਾਇਵਰਸਿਟੀ, ਇੰਕਲੂਜ਼ਨ ਐਂਡ ਪਰਸਨਜ਼ ਵਿਦ ਡਿਸਏਬਿਲੀਟੀ ਬਣਾਇਆ ਗਿਆ
ਕੈਬਿਨੇਟ ਚੋਂ ਲਾਂਭੇ ਕੀਤੇ ਗਏ ਐਮਪੀਜ਼
ਸਾਬਕਾ ਪਬਲਿਕ ਸੇਫਟੀ ਮਿਨਿਸਟਰ ਮਾਰਕੋ ਮੈਂਡੀਚੀਨੋ
ਸਾਬਕਾ ਜਸਟਿਸ ਮਿਨਿਸਟਰ ਡੇਵਿਡ ਲੇਮੇਟੀ
ਸਾਬਕਾ ਪਬਲਿਕ ਸਰਵਿਸੇਜ਼ ਐਂਡ ਪ੍ਰੋਕਿਓਰਮੈਂਟ ਮਿਨਿਸਟਰ ਹੈਲੇਨਾ ਜੈਕਜ਼ੈਕ
ਸਾਬਕਾ ਟ੍ਰਾਂਸਪੋਰਟੇਸ਼ਨ ਮਿਨਿਸਟਰ ਓਮਰ ਅਲਗ਼ਬਰਾ
ਸਾਬਕਾ ਮੈਂਟਲ ਹੈਲਥ ਐਂਡ ਐਡਿਕਸ਼ਨਜ਼ ਮਿਨਿਸਟਰ ਕੈਰੋਲੀਨ ਬੈਨੇਟ
ਸਾਬਕਾ ਫ਼ਿਸ਼ਰੀਜ਼ ਮਿਨਿਸਟਰ ਜੋਇਸ ਮਰੇ
ਸਾਬਕਾ ਟ੍ਰੈਜ਼ਰੀ ਬੋਰਡ ਪ੍ਰੈਜ਼ੀਡੈਂਟ ਮੋਨਾ ਫ਼ੋਰਟੀਏ