#INDIA

ਮਾਣਹਾਨੀ ਮਾਮਲੇ ’ਚ ਸੂਰਤ ਦੀ ਅਦਾਲਤ ਨੇ ਰਾਹੁਲ ਗਾਂਧੀ ਨੂੰ ਦਿੱਤਾ ਦੋਸ਼ੀ ਕਰਾਰ , 2 ਸਾਲ ਦੀ ਸਜ਼ਾ

ਸੂਰਤ (ਗੁਜਰਾਤ), 23 ਮਾਰਚ (ਪੰਜਾਬ ਮੇਲ)- ਸਾਲ 2019 ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ ਦੀ ‘ਮੋਦੀ ਗੋਤ’ ਵਾਲੀ ਟਿੱਪਣੀ ਕਾਰਨ ਦਾਇਰ ਅਪਰਾਧਿਕ ਮਾਣਹਾਨੀ ਦੇ ਕੇਸ ਵਿੱਚ ਸੂਰਤ ਦੀ ਅਦਾਲਤ ਨੇ ਅੱਜ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਦੋ ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੌਰਾਨ ਰਾਹੁਲ ਨੂੰ ਇਸ ਮਾਮਲੇ ’ਚ ਜ਼ਮਾਨਤ ਵੀ ਮਿਲ ਗਈ ਤੇ ਅਦਾਲਤ ਨੇ ਸਜ਼ਾ ’ਤੇ 30 ਦਿਨ ਲਈ ਰੋਕ ਲਗਾ ਦਿੱਤੀ। ਸ਼ਜਾ ਸੁਣਾਏ ਜਾਣ ਸਮੇਂ ਰਾਹੁਲ ਗਾਂਧੀ ਅਦਾਲਤ ’ਚ ਹਾਜ਼ਰ ਸਨ।ਇਹ ਮਾਮਲਾ ਰਾਹੁਲ ਗਾਂਧੀ ਦੀ ਉਸ ਟਿੱਪਣੀ ਲਈ ਦਰਜ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਕਥਿਤ ਤੌਰ ‘ਤੇ ਕਿਹਾ ਸੀ, ‘ਸਾਰੇ ਚੋਰਾਂ ਦਾ ਗੋਤ ਮੋਦੀ ਕਿਉਂ ਹੈ?’’ ਭਾਜਪਾ ਨੇਤਾ ਅਤੇ ਵਿਧਾਇਕ ਅਤੇ ਗੁਜਰਾਤ ਦੇ ਸਾਬਕਾ ਮੰਤਰੀ ਪੂਰਨੇਸ਼ ਮੋਦੀ ਨੇ ਇਸ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ।

Leave a comment