#INDIA

ਮਾਣਹਾਨੀ ਕੇਸ: ਕੇਜਰੀਵਾਲ ਤੇ ਸੰਜੈ ਸਿੰਘ ਦੀਆਂ ਅਪੀਲਾਂ ‘ਤੇ ਤੁਰੰਤ ਸੁਣਵਾਈ ਤੋਂ ਇਨਕਾਰ

ਅਹਿਮਦਾਬਾਦ, 27 ਸਤੰਬਰ (ਪੰਜਾਬ ਮੇਲ)- ਗੁਜਰਾਤ ਹਾਈ ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿੱਦਿਅਕ ਡਿਗਰੀ ‘ਤੇ ‘ਆਪ’ ਨੇਤਾਵਾਂ ਅਰਵਿੰਦ ਕੇਜਰੀਵਾਲ ਤੇ ਸੰਜੈ ਸਿੰਘ ਦੀਆਂ ਟਿੱਪਣੀਆਂ ਸਬੰਧੀ ਦਰਜ ਅਪਰਾਧਕ ਮਾਣਹਾਨੀ ਮਾਮਲੇ ‘ਚ ਉਨ੍ਹਾਂ ਨੂੰ ਭੇਜੇ ਗਏ ਸੰਮਨ ਰੱਦ ਕਰਨ ਦੀਆਂ ਅਪੀਲਾਂ ‘ਤੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਮਾਮਲੇ ‘ਤੇ ਸੁਣਵਾਈ ਹੁਣ 29 ਸਤੰਬਰ ਨੂੰ ਹੋਵੇਗੀ। ਦੋਵਾਂ ਆਗੂਆਂ ਨੇ ਗੁਜਰਾਤ ਯੂਨੀਵਰਸਿਟੀ ਵੱਲੋਂ ਦਾਇਰ ਅਪਰਾਧਕ ਮਾਣਹਾਨੀ ਕੇਸ ਵਿਚ ਸੈਸ਼ਨ ਅਦਾਲਤ ਦੇ 14 ਸਤੰਬਰ ਨੂੰ ਸੁਣਾਏ ਗਏ ਹੁਕਮਾਂ ਨੂੰ ਹਾਈ ਕੋਰਟ ‘ਚ ਚੁਣੌਤੀ ਦਿੱਤੀ ਹੈ।

Leave a comment