#INDIA

ਮਹਾਰਾਸ਼ਟਰ ਉਪ ਮੁੱਖ ਮੰਤਰੀ ਵੱਲੋਂ ਪੱਤਰਕਾਰ ਦੀ ਹੱਤਿਆ ਮਾਮਲੇ ‘ਚ ਐੱਸ.ਆਈ.ਟੀ. ਕਾਇਮ ਕਰਨ ਦਾ ਐਲਾਨ

ਮੁੰਬਈ, 11 ਫਰਵਰੀ (ਪੰਜਾਬ ਮੇਲ)- ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਅੱਜ ਕਿਹਾ ਕਿ ਇਸ ਹਫ਼ਤੇ ਦੇ ਸ਼ੁਰੂ ਵਿੱਚ ਰਤਨਾਗਿਰੀ ਜ਼ਿਲ੍ਹੇ ਵਿਚ ਪੱਤਰਕਾਰ ਸ਼ਸ਼ੀਕਾਂਤ ਵਾਰਿਸ਼ੇ ਦੀ ਹੱਤਿਆ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਕਾਇਮ ਕੀਤੀ ਜਾਵੇਗੀ। ਵਾਰਿਸ਼ੇ (48) ਨੂੰ 6 ਫਰਵਰੀ ਨੂੰ ਕਥਿਤ ਤੌਰ ‘ਤੇ ਐੱਸ.ਯੂ.ਵੀ. ਨੇ ਟੱਕਰ ਮਾਰ ਦਿੱਤੀ ਸੀ ਅਤੇ ਅਗਲੇ ਦਿਨ ਹਸਪਤਾਲ ਵਿਚ ਉਸਦੀ ਮੌਤ ਹੋ ਗਈ ਸੀ। ਦੋਸ਼ ਹੈ ਕਿ ਐੱਸ.ਯੂ.ਵੀ. ਨੂੰ ਜ਼ਮੀਨ ਡੀਲਰ ਪੰਡਰੀਨਾਥ ਅੰਬੇਰਕਰ ਚਲਾ ਰਿਹਾ ਸੀ। ਕਤਲ ਦੇ ਦੋਸ਼ ‘ਚ ਗ੍ਰਿਫਤਾਰ ਕੀਤੇ ਅੰਬੇਰਕਰ ਨੇ ਕਥਿਤ ਤੌਰ ‘ਤੇ ਇਲਾਕੇ ‘ਚ ਪ੍ਰਸਤਾਵਿਤ ਰਿਫਾਈਨਰੀ ਲਈ ਜ਼ਮੀਨ ਐਕਵਾਇਰ ਕਰਨ ਦਾ ਵਿਰੋਧ ਕਰਨ ਵਾਲਿਆਂ ਨੂੰ ਧਮਕਾਉਂਦਾ ਸੀ।

Leave a comment