#AMERICA

ਮਸਕ ਨੇ ਟਵਿੱਟਰ ਦੇ ਬਲੂ ਬਰਡ ਲੋਗੋ ਨੂੰ ਬਦਲਿਆ

ਵਾਸ਼ਿੰਗਟਨ, 4 ਅਪ੍ਰੈਲ (ਪੰਜਾਬ ਮੇਲ)- ਟਵਿੱਟਰ ਦੇ ਸੀਈਓ ਐਲੋਨ ਮਸਕ ਮਾਈਕਰੋ-ਬਲੌਗਿੰਗ ਸਾਈਟ ਲਈ ਨਵੇਂ ਅੱਪਡੇਟਸ ਦੇ ਨਾਲ ਵਾਪਸ ਆ ਗਏ ਹਨ ਅਤੇ ਇਸ ਵਾਰ ਉਨ੍ਹਾਂ ਨੇ ਆਈਕੋਨਿਕ ਬਲੂ ਬਰਡ ਲੋਗੋ ਨੂੰ ਬਦਲ ਦਿੱਤਾ ਹੈ, ਜੋ ਹੋਮ ਬਟਨ ਵਜੋਂ ਕੰਮ ਕਰਦਾ ਹੈ। ਮਸਕ ਨੇ ਆਪਣੇ ਅਕਾਊਂਟ ‘ਤੇ ਮਜ਼ੇਦਾਰ ਪੋਸਟ ਵੀ ਸਾਂਝੀ ਕੀਤੀ ਹੈ, ਜਿਸ ਵਿਚ ਕਾਰ ਵਿਚ ‘ਡੋਗੀ’ ਮੀਮ (ਜਿਸ ਵਿਚ ਸ਼ੀਬਾ ਇਨੂ ਦਾ ਚਿਹਰਾ ਦਿਖਾਇਆ ਗਿਆ ਹੈ) ਅਤੇ ਪੁਲੀਸ ਅਧਿਕਾਰੀ, ਜੋ ਉਸ ਦਾ ਡਰਾਈਵਿੰਗ ਲਾਇਸੈਂਸ ਦੇਖ ਰਿਹਾ ਹੈ, ਨੂੰ ਦੱਸ ਰਿਹਾ ਹੈ ਕਿ ਉਸ ਦੀ ਫੋਟੋ ਬਦਲ ਦਿੱਤੀ ਗਈ ਹੈ। ਟਵਿੱਟਰ ਦੀ ਮੋਬਾਈਲ ਐਪ ‘ਤੇ ਕੋਈ ਬਦਲਾਅ ਨਹੀਂ ਹੋਇਆ ਹੈ।

Leave a comment