#OTHERS

ਮਨੀ ਲਾਂਡਰਿੰਗ ਕੇਸ ‘ਚ ਪਾਕਿ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਤੇ ਪਰਿਵਾਰ ਦੇ ਮੈਂਬਰ ਬਰੀ

ਲਾਹੌਰ, 21 ਜੁਲਾਈ (ਪੰਜਾਬ ਮੇਲ)- ਪਾਕਿਸਤਾਨ ਦੀ ਇੱਕ ਜਵਾਬਦੇਹੀ ਅਦਾਲਤ ਨੇ ਕਰੋੜਾਂ ਡਾਲਰ ਦੇ ਮਨੀ ਲਾਂਡਰਿੰਗ ਕੇਸ ਵਿਚ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਅੱਜ ਬਰੀ ਕਰ ਦਿੱਤਾ ਹੈ ਕਿਉਂਕਿ ਭ੍ਰਿਸ਼ਟਾਚਾਰ ਰੋਕੂ ਏਜੰਸੀ ਉਨ੍ਹਾਂ ਖ਼ਿਲਾਫ਼ ਕੋਈ ਠੋਸ ਸਬੂਤ ਦੇਣ ‘ਚ ਨਾਕਾਮ ਰਹੀ। ਅਦਾਲਤ ਦੇ ਇੱਕ ਅਧਿਕਾਰੀ ਨੇ ਦੱਸਿਆ, ‘ਇਕ ਜਵਾਬਦੇਹੀ ਅਦਾਲਤ ਨੇ 2020 ‘ਚ ਐੱਨ.ਏ.ਬੀ. ਵੱਲੋਂ ਦਾਇਰ ਸੱਤ ਅਰਬ ਪਾਕਿਸਤਾਨੀ ਰੁਪਏ ਦੇ ਮਨੀ ਲਾਂਡਰਿੰਗ ਕੇਸ ‘ਚ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ, ਉਨ੍ਹਾਂ ਦੀ ਪਤਨੀ ਨੁਸਰਤ, ਪੁੱਤਰ ਹਮਜ਼ਾ ਤੇ ਧੀ ਜਾਵੇਰੀਆ ਨੂੰ ਬਰੀ ਕਰ ਦਿੱਤਾ ਹੈ।’ ਅਧਿਕਾਰੀ ਨੇ ਦੱਸਿਆ ਕਿ ਅਦਾਲਤ ਨੇ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਬਰੀ ਕਰ ਦਿੱਤਾ ਕਿਉਂਕਿ ਐੱਨ.ਏ.ਬੀ. ਵਿਦੇਸ਼ਾਂ, ਖਾਸ ਕਰਕੇ ਬਰਤਾਨੀਆ ‘ਚ ਲੱਖਾਂ ਡਾਲਰ ਦੀ ਹੇਰਾਫੇਰੀ ਦੇ ਸਬੰਧ ਵਿਚ ਸ਼ੱਕੀਆਂ ਖ਼ਿਲਾਫ਼ ਕੋਈ ਠੋਸ ਸਬੂਤ ਪੇਸ਼ ਕਰਨ ਵਿਚ ਨਾਕਾਮ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਹਾਲਾਂਕਿ ਅਦਾਲਤ ਨੇ ਸ਼ਹਿਬਾਜ਼ ਦੀ ਇੱਕ ਹੋਰ ਧੀ ਰਾਬੀਆ ਇਮਰਾਨ ਨੂੰ ਭਗੌੜਾ ਐਲਾਨਦਿਆਂ ਉਸ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ।

Leave a comment