#INDIA

ਮਨੀਪੁਰ: ਹਥਿਆਰਬੰਦ ਵਿਅਕਤੀਆਂ ਵੱਲੋਂ ਸੈਨਿਕ ਦੀ ਹੱਤਿਆ

ਇੰਫਾਲ, 18 ਸਤੰਬਰ (ਪੰਜਾਬ ਮੇਲ) – ਭਾਰਤੀ ਸੈਨਾ ਦਾ ਇਕ ਜਵਾਨ ਮਨੀਪੁਰ ਦੇ ਇੰਫਾਲ ਈਸਟ ਜ਼ਿਲ੍ਹੇ ਦੇ ਪਿੰਡ ਵਿਚ ਅੱਜ ਮ੍ਰਿਤਕ ਮਿਲਿਆ ਹੈ। ਜਵਾਨ ਦੀ ਦੇਹ ਖੂਨਿੰਗਥੇਕ ਪਿੰਡ ਵਿਚੋਂ ਮਿਲੀ ਹੈ। ਉਸ ਦੀ ਸ਼ਨਾਖ਼ਤ ਸਿਪਾਹੀ ਸਰਤੋ ਥੰਗਥੰਗ ਕੋਮ ਵਜੋਂ ਹੋਈ ਹੈ। ਉਹ ਫ਼ੌਜ ਦੀ ਡਿਫੈਂਸ ਸਕਿਉਰਿਟੀ ਕੋਰ (ਡੀਐੱਸਸੀ) ਪਲਟੂਨ ਨਾਲ ਸਬੰਧਤ ਹੈ ਤੇ ਕਾਂਗਪੋਕਪੀ ਜ਼ਿਲ੍ਹੇ ਵਿਚ ਤਾਇਨਾਤ ਸੀ। ਉਹ ਇੰਫਾਲ ਵੈਸਟ ਦੇ ਟਰੁੰਗ ਦਾ ਰਹਿਣ ਵਾਲਾ ਹੈ। ਅਧਿਕਾਰੀਆਂ ਮੁਤਾਬਕ ਅਣਪਛਾਤੇ ਹਥਿਆਰਬੰਦ ਵਿਅਕਤੀ ਸੈਨਿਕ ਨੂੰ ਸ਼ਨਿਚਰਵਾਰ ਸਵੇਰੇ 10 ਵਜੇ ਅਗਵਾ ਕਰ ਕੇ ਲੈ ਗਏ ਸਨ।

Leave a comment