#OTHERS

ਭੂਚਾਲ: ਤੁਰਕੀ ’ਚ ਲਾਪਤਾ ਭਾਰਤੀ ਦੀ ਹੋਟਲ ਦੇ ਮਲਬੇ ’ਚੋਂ ਲਾਸ਼ ਮਿਲੀ

ਕੋਟਦਵਾਰ/ਅੰਤਾਕਿਆ,  11 ਫਰਵਰੀ (ਪੰਜਾਬ ਮੇਲ)- ਤੁਰਕੀ ’ਚ 6 ਫਰਵਰੀ ਨੂੰ ਭੂਚਾਲ ਆਉਣ ਮਗਰੋਂ ਲਾਪਤਾ ਹੋਏ ਭਾਰਤੀ ਵਿਜੈ ਕੁਮਾਰ ਗੌੜ ਦੀ ਅੱਜ ਉਥੋਂ ਦੇ ਹੋਟਲ ਮਲਾਤਿਆ ਦੇ ਮਲਬੇ ਹੇਠਿਉਂ ਲਾਸ਼ ਮਿਲ ਗਈ ਹੈ। ਉਹ ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਦੇ ਕੋਟਦਵਾਰ ’ਚ ਪਦਮਪੁਰ ਇਲਾਕੇ ਦਾ ਵਸਨੀਕ ਸੀ ਅਤੇ ਬੰਗਲੂਰੂ ਆਧਾਰਿਤ ਕੰਪਨੀ ’ਚ ਕੰਮ ਕਰ ਰਿਹਾ ਸੀ ਜਿਸ ਨੇ ਉਸ ਨੂੰ ਕੰਮ ਲਈ ਤੁਰਕੀ ਭੇਜਿਆ ਸੀ। ਚਿਹਰਾ ਬੁਰੀ ਤਰ੍ਹਾਂ ਕੁਚਲਿਆ ਹੋਣ ਕਰਕੇ ਗੌੜ ਦੀ ਪਛਾਣ ਉਸ ਦੇ ਹੱਥ ’ਤੇ ਬਣੇ ਟੈਟੂ ਨਾਲ ਹੋਈ। ਤੁਰਕੀ ’ਚ ਭਾਰਤੀ ਸਫ਼ਾਰਤਖਾਨੇ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਤੁਰਕੀ ਅਤੇ ਸੀਰੀਆ ’ਚ ਭੂਚਾਲ ਕਾਰਨ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ 25 ਹਜ਼ਾਰ ਤੋਂ ਪਾਰ ਹੋ ਗਈ ਹੈ।

Leave a comment