#INDIA

ਭਾਰਤ ਵੱਲੋਂ ਆਪਣੇ ਡਿਪਲੋਮੈਟਾਂ ਨੂੰ ਖ਼ਾਲਿਸਤਾਨੀ ਸਮਰਥਕਾਂ ਦੀ ਧਮਕੀ ਮਗਰੋਂ ਕੈਨੇਡਾ ਦਾ ਹਾਈ ਕਮਿਸ਼ਨਰ ਤਲਬ

ਨਵੀਂ ਦਿੱਲੀ, 5 ਜੁਲਾਈ (ਪੰਜਾਬ ਮੇਲ)- ਭਾਰਤ ਨੇ ਕੈਨੇਡਾ ਵਿਚ ਭਾਰਤੀ ਡਿਪਲੋਮੈਟਾਂ ਨੂੰ ਧਮਕੀਆਂ ਦੇਣ ਵਾਲੇ ਪੋਸਟਰਾਂ ਸਮੇਤ ਪ੍ਰਚਾਰ ਸਮੱਗਰੀ ਕਾਰਨ ਨਵੀਂ ਦਿੱਲੀ ਵਿੱਚ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਹੈ ਅਤੇ ਜਸਟਿਨ ਟਰੂਡੋ ਸਰਕਾਰ ਨੂੰ ਨੋਟਿਸ ਭੇਜਿਆ ਹੈ। ਸੂਤਰਾਂ ਮੁਤਾਬਕ ਭਾਰਤ ਨੇ 8 ਜੁਲਾਈ ਨੂੰ ਹੋਣ ਵਾਲੀ ਖਾਲਿਸਤਾਨ ਪੱਖੀ ਰੈਲੀ ਦੀ ਜਾਣਕਾਰੀ ਦੇ ਨਾਲ ਕੈਨੇਡਾ ‘ਚ ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਹੋ ਰਹੇ ਖਾਲਿਸਤਾਨੀ ਪੱਖੀ ਪੋਸਟਰਾਂ ‘ਚ ਆਪਣੇ ਡਿਪਲੋਮੈਟਾਂ ਨੂੰ ਦਿੱਤੀਆਂ ਧਮਕੀਆਂ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਕੱਟੜਪੰਥੀਆਂ ਵੱਲੋਂ ਕਥਿਤ ਤੌਰ ‘ਤੇ ਪੋਸਟਰਾਂ ਵਿਚ ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਅਤੇ ਭਾਰਤ ਦੇ ਕੌਂਸਲੇਟ ਜਨਰਲ, ਟੋਰਾਂਟੋ ਅਪੂਰਵਾ ਸ੍ਰੀਵਾਸਤਵ ਦਾ ਨਾਮ ਲਿਖਿਆ ਗਿਆ ਹੈ ਅਤੇ ਉਨ੍ਹਾਂ ‘ਤੇ ਜੂਨ ਵਿਚ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਭੂਮਿਕਾ ਨਿਭਾਉਣ ਦਾ ਦੋਸ਼ ਲਗਾਇਆ ਗਿਆ ਹੈ। ਇਹ ਰੈਲੀ 18 ਜੂਨ ਨੂੰ ਕੈਨੇਡਾ ਦੇ ਸਰੀ ‘ਚ ਗੋਲੀਬਾਰੀ ‘ਚ ਮਾਰੇ ਗਏ ਹਰਜੀਤ ਸਿੰਘ ਨਿੱਝਰ ਉਰਫ਼ ਹਰਦੀਪ ਸਿੰਘ ਨਿੱਝਰ ਦੇ ਨਾਂਅ ‘ਤੇ ਕੀਤੀ ਜਾ ਰਹੀ ਹੈ। ਇਸ ਦੌਰਾਨ ਕੈਨੇਡਾ ਨੇ ਭਾਰਤ ਨੂੰ ਉਸ ਦੇ ਸਫੀਰਾਂ ਦੀ ਸੁਰੱਖਿਆ ਲਈ ਭਰੋਸਾ ਦਿੱਤਾ ਹੈ।

Leave a comment