#OTHERS #SPORTS

ਭਾਰਤ ਨੇ ਏਸ਼ਿਆਈ ਖੇਡਾਂ ‘ਚ ਤਗ਼ਮਿਆਂ ਦਾ ਸੈਂਕੜਾ ਪੂਰਾ ਕਰਕੇ ਇਤਿਹਾਸ ਸਿਰਜਿਆ

ਹਾਂਗਜ਼ੂ, 7 ਅਕਤੂਬਰ (ਪੰਜਾਬ ਮੇਲ)- ਭਾਰਤੀ ਦਲ ਨੇ ਏਸ਼ਿਆਈ ਖੇਡਾਂ ਵਿਚ 100 ਤਗਮੇ ਪੂਰੇ ਕਰ ਲਏ, ਜਦੋਂ ਮਹਿਲਾ ਕਬੱਡੀ ਟੀਮ ਨੇ ਅੱਜ ਰੋਮਾਂਚਕ ਫਾਈਨਲ ਵਿਚ ਚੀਨੀ ਤਾਇਪੇ ਨੂੰ 26-25 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਭਾਰਤੀ ਮਹਿਲਾ ਕਬੱਡੀ ਟੀਮ ਦਾ ਇਹ ਤੀਜਾ ਖਿਤਾਬ ਹੈ। ਪਿਛਲੀ ਵਾਰ ਉਸ ਨੇ ਜਕਾਰਤਾ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਉਸ ਦੀ ਖ਼ਿਤਾਬੀ ਜਿੱਤ ਨਾਲ ਭਾਰਤ ਨੇ ਪਹਿਲੀ ਵਾਰ ਏਸ਼ਿਆਈ ਖੇਡਾਂ ਵਿਚ ਤਗ਼ਮਿਆਂ ਦੇ ਤਿੰਨ ਅੰਕਾਂ ਨੂੰ ਛੂਹਿਆ। ਫਾਈਨਲ ਮੈਚ ਵਿਚ ਚੀਨੀ ਤਾਇਪੇ ਨੇ ਬਹੁਤ ਸਖ਼ਤ ਚੁਣੌਤੀ ਦਿੱਤੀ ਪਰ ਭਾਰਤ ਇੱਕ ਅੰਕ ਨਾਲ ਜਿੱਤ ਗਿਆ। ਅੱਧੇ ਸਮੇਂ ਤੱਕ ਭਾਰਤ ਕੋਲ ਪੰਜ ਅੰਕਾਂ ਦੀ ਲੀਡ ਸੀ। ਭਾਰਤ ਲਈ ਪੂਜਾ ਨੇ ਕਈ ਅੰਕ ਹਾਸਲ ਕੀਤੇ।

Leave a comment