#PUNJAB

ਭਾਰਤ ਨੇ ਆਸਟਰੇਲੀਆ ਨੂੰ ਪਹਿਲੇ ਕ੍ਰਿਕਟ ਟੈਸਟ ਮੈਚ ‘ਚ ਪਾਰੀ ਤੇ 132 ਦੌੜਾਂ ਨਾਲ ਹਰਾਇਆ

ਨਾਗਪੁਰ, 11 ਫਰਵਰੀ (ਪੰਜਾਬ ਮੇਲ)- ਬਾਰਡਰ ਗਾਵਸਕਰ ਟਰਾਫੀ ਦੇ ਪਹਿਲੇ ਟੈਸਟ ਵਿੱਚ ਭਾਰਤ ਨੇ ਆਸਟਰੇਲੀਆ ਨੂੰ ਇੱਕ ਪਾਰੀ ਅਤੇ 132 ਦੌੜਾਂ ਨਾਲ ਹਰਾ ਕੇ 4 ਮੈਚਾਂ ਦੀ ਲੜੀ ‘ਚ1-0 ਦੀ ਲੀਡ ਲੈ ਲਈ। ਦੂਜੀ ਪਾਰੀ ‘ਚ ਆਸਟਰੇਲਿਆਈ ਬੱਲੇਬਾਜ਼ਾਂ ਦੀ ਇਕ ਨਾ ਚੱਲੀ। ਭਾਰਤ ਵੱਲੋਂ ਅਸ਼ਵਿਨ ਨੇ 5 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਅਕਸ਼ਰ ਪਟੇਲ ਦੀਆਂ 84 ਦੌੜਾਂ ਦੀ ਮਦਦ ਨਾਲ ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਪਹਿਲੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਅੱਜ ਪਹਿਲੀ ਪਾਰੀ ਵਿਚ 400 ਦੌੜਾਂ ਬਣਾ ਕੇ 223 ਦੌੜਾਂ ਦੀ ਲੀਡ ਲਈ। ਕਪਤਾਨ ਰੋਹਿਤ ਸ਼ਰਮਾ ਦੀਆਂ 120 ਦੌੜਾਂ ਤੋਂ ਬਾਅਦ ਰਵਿੰਦਰ ਜਡੇਜਾ ਨੇ 70 ਅਤੇ ਅਕਸ਼ਰ ਨੇ 84 ਦੌੜਾਂ ਬਣਾਈਆਂ। ਅਕਸ਼ਰ ਨੇ 174 ਗੇਂਦਾਂ ਵਿੱਚ ਦਸ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ ਇਹ ਦੌੜਾਂ ਬਣਾਈਆਂ ਅਤੇ ਆਊਟ ਹੋਣ ਵਾਲੇ ਆਖਰੀ ਬੱਲੇਬਾਜ਼ ਰਹੇ। ਆਸਟਰੇਲੀਆ ਲਈ ਆਫ ਸਪਿਨਰ ਟੌਡ ਮਰਫੀ ਨੇ 47 ਓਵਰਾਂ ‘ਚ 124 ਦੌੜਾਂ ਦੇ ਕੇ ਸੱਤ ਵਿਕਟਾਂ ਲਈਆਂ।

Leave a comment