ਨਿਊਯਾਰਕ, 22 ਸਤੰਬਰ (ਪੰਜਾਬ ਮੇਲ)- ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਸਿੱਖ ਵੱਖਵਾਦੀ ਨੇਤਾ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਜਾਂਚ ਵਿੱਚ ਸਹਿਯੋਗ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਕੈਨੇਡਾ ਇਸ ਮਾਮਲੇ ’ਚ ਆਪਣੇ ਸਬੂਤ ਨਸ਼ਰ ਨਹੀਂ ਕਰੇਗਾ। 45 ਸਾਲਾ ਨਿੱਝਰ ਕੈਨੇਡੀਅਨ ਨਾਗਰਿਕ ਸੀ। ਸੀਬੀਸੀ ਨਿਊਜ਼ ਨੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਵੱਖਰੇ ਤੌਰ ‘ਤੇ ਰਿਪੋਰਟ ਕੀਤੀ ਕਿ ਸਿੱਖ ਵੱਖਵਾਦੀ ਨੇਤਾ ਦੇ ਕਤਲ ਦੀ ਮਹੀਨੇ ਲੰਬੀ ਜਾਂਚ ਵਿੱਚ ਕੈਨੇਡੀਅਨ ਸਰਕਾਰ ਨੇ ਜਾਣਕਾਰੀ ਇਕੱਠੀ ਕੀਤੀ ਹੈ।