#INDIA

ਭਾਰਤ ਤੋਂ ਵਿਦੇਸ਼ ਜਾਣ ਲਈ ਟਿਕਟਾਂ ਹੋਣਗੀਆਂ ਮਹਿੰਗੀਆਂ

ਨਵੀਂ ਦਿੱਲੀ, 28 ਜੂਨ (ਪੰਜਾਬ ਮੇਲ)- ਭਾਰਤ ਸਰਕਾਰ ਵੱਲੋਂ ਵਿਦੇਸ਼ ਜਾਣ ਲਈ ਹਵਾਈ ਸਫਰ ਮਹਿੰਗਾ ਕੀਤਾ ਜਾ ਰਿਹਾ ਹੈ। 1 ਜੁਲਾਈ ਤੋਂ ਵਿਦੇਸ਼ ਜਾਣ ਵਾਲੇ ਯਾਤਰੀਆਂ ਨੂੰ 20 ਫੀਸਦੀ ਟੀ.ਸੀ.ਐੱਸ. ਵਾਧੂ ਚਾਰਜ ਲਾਇਆ ਜਾ ਰਿਹਾ ਹੈ, ਜਿਸ ਨਾਲ ਹਵਾਈ ਸਫਰ ਕਾਫੀ ਮਹਿੰਗਾ ਹੋ ਜਾਵੇਗਾ। ਜੇਕਰ ਕੋਈ ਭਾਰਤੀ ਕਿਸੇ ਸਥਾਨਕ ਟਰੈਵਲ ਏਜੰਟ ਜਾਂ ਆਨਲਾਈਨ ਪੋਰਟਲ ਰਾਹੀਂ ਵਿਦੇਸ਼ੀ ਟੂਰ ਬੁੱਕ ਕਰਨਗੇ, ਤਾਂ ਉਸ ਨੂੰ 20 ਫੀਸਦੀ ਟੀ.ਸੀ.ਐੱਸ. ਦੀ ਮੋਟੀ ਰਕਮ ਅਦਾ ਕਰਨੀ ਪਵੇਗੀ। ਪਰ ਜੇਕਰ ਯਾਤਰੀ ਅੰਤਰਰਾਸ਼ਟਰੀ ਵੈੱਬਸਾਈਟ ਰਾਹੀਂ ਪੇਸ਼ ਕੀਤੇ ਟੂਰ ਪੈਕੇਜ ਲੈਣ ਲਈ ਅੰਤਰਰਾਸ਼ਟਰੀ ਡੇਬਿਟ ਅਤੇ ਕ੍ਰੈਡਿਟ ਕਾਰਡਾਂ ਰਾਹੀਂ ਭੁਗਤਾਨ ਕਰਦੇ ਹਨ, ਤਾਂ ਉਸ ਉੱਤੇ ਟੀ.ਸੀ.ਐੱਸ. ਨਹੀਂ ਹੋਵੇਗਾ ਅਤੇ ਇਸ ਦੀ ਲਿਮਟ 7 ਲੱਖ ਰੁਪਏ ਰੱਖੀ ਗਈ ਹੈ।

Leave a comment