#SPORTS

ਭਾਰਤ ਜ਼ਿੰਬਾਬਵੇ ਟੀ20 ਸੀਰੀਜ਼ : ਦੂਜਾ ਮੈਚ ਭਾਰਤ ਨੇ ਜ਼ਿੰਬਾਬਵੇ ਨੂੰ 100 ਦੌੜਾਂ ਨਾਲ ਹਰਾਇਆ

ਹਰਾਰੇ,  8 ਜੁਲਾਈ (ਪੰਜਾਬ ਮੇਲ)- ਭਾਰਤ ਤੇ ਜ਼ਿੰਬਾਬਵੇ ਦਰਮਿਆਨ ਪੰਜ ਮੈਚਾਂ ਦੀ ਟੀ20 ਸੀਰੀਜ਼ ਦਾ ਦੂਜਾ ਮੈਚ ਅੱਜ ਹਰਾਰੇ ਦੇ ਹਰਾਰੇ ਸਪੋਰਟਸ ਕਲੱਬ ‘ਚ ਖੇਡਿਆ ਗਿਆ। ਮੈਚ ‘ਚ ਭਾਰਤ ਨੇ ਜ਼ਿੰਬਾਬਵੇ ਨੂੰ 100 ਦੌੜਾਂ ਨਾਲ ਹਰਾਇਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਆਪਣੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 20 ਓਵਰਾਂ ‘ਚ 2 ਵਿਕਟਾਂ ਗੁਆ ਕੇ 234 ਦੌੜਾਂ ਬਣਾਈਆਂ ਤੇ ਜ਼ਿੰਬਾਬਵੇ ਨੂੰ ਜਿੱਤ ਲਈ 235 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਜ਼ਿੰਬਾਬਵੇ ਭਾਰਤੀ ਗੇਂਦਬਾਜ਼ਾਂ ਦੇ ਅੱਗੇ ਬੇਵਸ ਨਜ਼ਰ ਆਈ। ਜ਼ਿੰਬਾਬਵੇ ਦੀ ਪੂਰੀ ਟੀਮ 18.4 ਓਵਰਾਂ ‘ਚ 134 ਦੌੜਾਂ ‘ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਭਾਰਤ ਨੇ ਇਹ ਮੁਕਾਬਲਾ 100 ਦੌੜਾਂ ਨਾਲ ਜਿੱਤ ਲਿਆ।

ਟੀਚੇ ਦਾ ਪਿੱਛਾ ਕਰਦੇ ਹੋਏ ਜ਼ਿੰਬਾਬਵੇ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਇਨੋਸੈਂਟ ਕਾਇਆ 4 ਦੌੜਾਂ ਬਣਾ ਮੁਕੇਸ਼ ਕੁਮਾਰ ਵਲੋਂ ਆਊਟ ਹੋਇਆ। ਜ਼ਿੰਬਾਬਵੇ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਬ੍ਰਾਇਨ ਬੇਨੇਟ 26 ਦੌੜਾਂ ਬਣਾ ਮੁਕੇਸ਼ ਕੁਮਾਰ ਦਾ ਸ਼ਿਕਾਰ ਬਣਿਆ। ਜ਼ਿੰਬਾਬਵੇ ਦੀ ਤੀਜੀ ਵਿਕਟ ਡਿਓਨ ਮਾਇਰਸ ਦੇ ਆਊਟ ਹੋਣ ਨਾਲ ਡਿੱਗੀ। ਮਾਇਰਸ ਬਿਨਾ ਖਾਤਾ ਖੋਲੇ ਆਵੇਸ਼ ਖਾਨ ਵਲੋਂ ਆਊਟ ਹੋਇਆ। ਜ਼ਿੰਬਾਬਵੇ ਦੀ ਚੌਥੀ ਵਿਕਟ ਕਪਤਾਨ ਸਿਕੰਦਰ ਰਜ਼ਾ ਦੇ ਆਊਟ ਹੋਣ ਨਾਲ ਡਿੱਗੀ। ਰਜ਼ਾ 4 ਦੌੜਾਂ ਬਣਾ ਆਵੇਸ਼ ਖਾਨ ਦਾ ਸ਼ਿਕਾਰ ਬਣਿਆ।ਜ਼ਿੰਬਾਬਵੇ ਦੀ ਪੰਜਵੀਂ ਵਿਕਟ ਜੋਨਾਥਨ ਕੈਂਪਬੇਲ ਦੇ ਆਊਟ ਹੋਣ ਨਾਲ ਡਿੱਗੀ। ਕੈਂਪਬੇਲ 10 ਦੌੜਾਂ ਬਣਾ ਵਾਸ਼ਿੰਗਟਨ ਸੁੰਦਰ ਵਲੋਂ ਆਊਟ ਹੋਇਆ।

ਜ਼ਿੰਬਾਬਵੇ ਨੂੰ ਛੇਵਾਂ ਝਟਕਾ ਕਲਾਈਵ ਮਡਾਂਡੇ ਦੇ ਆਊਟ ਹੋਣ ਨਾਲ ਲੱਗਾ। ਕਲਾਈਵ ਬਿਨਾ ਖਾਤਾ ਖੋਲੇ ਰਵੀ ਬਿਸ਼ਨੋਈ ਵਲੋਂ ਆਊਟ ਹੋਇਆ। ਜ਼ਿੰਬਾਬਵੇ ਨੂੰ 8ਵਾਂ ਝਟਕਾ ਵੈਲਿੰਗਟਨ ਮਸਾਕਾਦਜ਼ਾ ਦੇ ਆਊਟ ਹੋਣ ਨਾਲ ਲੱਗਾ। ਮਸਾਕਾਦਜ਼ਾ 1 ਦੌੜ ਬਣਾ 1 ਦੌੜ ਬਣਾ ਧਰੁਵ ਜੁਰੇਲ ਵਲੋਂ ਰਨ ਆਊਟ ਹੋਇਆ। ਜ਼ਿੰਬਾਬਵੇ ਨੂੰ 8ਵਾਂ ਝਟਕਾ ਉਦੋਂ ਲੱਗਾ ਜਦੋਂ ਵੇਸਲੀ ਮਧੇਵੇਰੇ 43 ਦੌੜਾਂ ਬਣਾ ਰਵੀ ਬਿਸ਼ਨੋਈ ਵਲੋਂ ਆਊਟ ਹੋਇਆ। ਜ਼ਿੰਬਾਬਵੇ ਨੂੰ 9ਵਾਂ ਝਟਕਾ ਉਦੋਂ ਲੱਗਾ ਜਦੋਂ ਬਲੈਸਿੰਗ ਮੁਜ਼ਰਬਾਨੀ 2 ਦੌੜਾਂ ਬਣਾ ਆਵੇਸ਼ ਖਾਨ ਵਲੋਂ ਆਊਟ ਹੋਇਆ। ਭਾਰਤ ਵਲੋਂ ਮੁਕੇਸ਼ ਕੁਮਾਰ ਨੇ 3, ਆਵੇਸ਼ ਖਾਨ ਨੇ 3, ਰਵੀ ਬਿਸ਼ਨੋਈ ਨੇ 2 ਤੇ ਵਾਸ਼ਿੰਗਟਨ ਸੁੰਦਰ ਨੇ 1 ਵਿਕਟਾਂ ਲਈਆਂ।