#CANADA

ਭਾਰਤੀ ਵਿਅਕਤੀ ‘ਤੇ ਕੈਨੇਡੀਅਨ ਨਾਗਰਿਕ ਦੀ ਹੱਤਿਆ ਦੇ ਦੋਸ਼

ਵੈਨਕੁਵਰ, 30 ਮਾਰਚ (ਪੰਜਾਬ ਮੇਲ)- ਇਕ ਭਾਰਤੀ ਮੂਲ ਦੇ ਵਿਅਕਤੀ ਨੇ ਕੈਨੇਡਾ ਦੇ ਵੈਨਕੂਵਰ ਸਟਾਰਬਾਕਸ ਕੈਫੇ ਦੇ ਬਾਹਰ ਦੀ 37 ਸਾਲਾ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ, ਜਿਸ ਕਾਰਨ ਉਸ ‘ਤੇ ਦੂਸਰੀ ਡਿਗਰੀ ਦੀ ਹੱਤਿਆ ਦਾ ਦੋਸ਼ ਲਗਾਇਆ ਗਿਆ ਹੈ। ਸ਼ੱਕੀ 32 ਸਾਲਾ ਇੰਦਰਦੀਪ ਸਿੰਘ ਗੋਸਾਲ ਨੂੰ ਮੌਕੇ ‘ਤੇ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ 5.40 ਵਜੇ ਗ੍ਰੈਨਵਿਲੇ ਤੇ ਵੈਸਟ ਪੇਂਡਰ ਸੜਕਾਂ ਦੇ ਕੋਨੇ ‘ਤੇ ਪਾਲ ਸਟੇਨਲੀ ਸ਼ਿਮਟ ਨੂੰ ਚਾਕੂ ਮਾਰ ਦਿੱਤਾ ਗਿਆ, ਘਟਨਾ ਬਾਅਦ ਹਸਪਤਾਲ ‘ਚ ਉਸ ਦੀ ਮੌਤ ਹੋ ਗਈ। ਪੁਲਿਸ ਬੁਲਾਰੇ ਸਟੀਵ ਐਡੀਸਨ ਨੇ ਕਿਹਾ ਕਿ ਪੁਲਿਸ ਹੋਰ ਗਵਾਹਾਂ ਲਈ ਅਪੀਲ ਕਰ ਰਹੀ ਹੈ ਤਾਂ ਕਿ ਹੱਤਿਆ ਦੇ ਮਕਸਦ ਦਾ ਪਤਾ ਲੱਗ ਸਕੇ।

Leave a comment