19.1 C
Sacramento
Sunday, September 24, 2023
spot_img

ਭਾਰਤੀ ਮੂਲ ਦੇ ਸਾਬਕਾ ਮੰਤਰੀ ਵੱਲੋਂ ਸਿੰਗਾਪੁਰ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਮੁਹਿੰਮ ਸ਼ੁਰੂ

ਸਿੰਗਾਪੁਰ, 27 ਜੁਲਾਈ (ਪੰਜਾਬ ਮੇਲ)- ਭਾਰਤੀ ਮੂਲ ਦੇ ਸਾਬਕਾ ਮੰਤਰੀ ਥਰਮਨ ਸ਼ਨਮੁਗਰਤਨਮ ਨੇ ਬੁੱਧਵਾਰ ਨੂੰ ਸਿੰਗਾਪੁਰ ਵਿਚ ਦੇਸ਼ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਆਪਣੀ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਥਰਮਨ ਨੇ ਦੇਸ਼ ਦੀ ਸੰਸਕ੍ਰਿਤੀ ਨੂੰ ਵਿਸ਼ਵ ਵਿਚ ‘ਚਮਕਦੇ ਸਿਤਾਰੇ’ ਵਜੋਂ ਕਾਇਮ ਰੱਖਣ ਦਾ ਸੰਕਲਪ ਲਿਆ। ਕਰੀਬ ਇਕ ਮਹੀਨਾ ਪਹਿਲਾਂ ਥਰਮਨ (66) ਨੇ ਸਰਗਰਮ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਉਹ ਪ੍ਰਧਾਨਗੀ ਲਈ ਚੋਣ ਨਹੀਂ ਲੜਨਗੇ। ਹਾਲਾਂਕਿ ਹੁਣ ਉਨ੍ਹਾਂ ਨੇ ਆਪਣੀ ਰਸਮੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਥਰਮਨ ਨੇ ਪ੍ਰੱੈਸ ਕਾਨਫਰੰਸ ਦੌਰਾਨ ਕਿਹਾ ਕਿ ”ਮੈਂ ਇਸ ਦੌੜ ਵਿਚ ਸ਼ਾਮਲ ਹੋਇਆ ਕਿਉਂਕਿ ਮੈਂ ਸਿੰਗਾਪੁਰ ਦੀ ਸੰਸਕ੍ਰਿਤੀ, ਸਾਡੀਆਂ ਕੁਝ ਕਦਰਾਂ-ਕੀਮਤਾਂ ਅਤੇ ਇਕ ਦੂਜੇ ਨਾਲ ਮਿਲ ਕੇ ਕੰਮ ਕਰਨ ਦੇ ਤਰੀਕੇ ਨੂੰ ਵਿਕਸਿਤ ਕਰਨ ਦੀ ਜ਼ਰੂਰਤ ਬਾਰੇ ਬਹੁਤ ਮਜ਼ਬੂਤੀ ਨਾਲ ਮਹਿਸੂਸ ਕਰਦਾ ਹਾਂ, ਤਾਂ ਜੋ ਅਸੀਂ ਸੰਸਾਰ ਵਿਚ ਇਕ ਚਮਕਦਾ ਸਿਤਾਰਾ ਬਣੇ ਰਹੀਏ।” ਰਾਸ਼ਟਰਪਤੀ ਦੀ ਚੋਣ ਇਸ ਸਾਲ ਸਤੰਬਰ ਵਿਚ ਹੋਣ ਵਾਲੀ ਹੈ ਕਿਉਂਕਿ ਰਾਸ਼ਟਰਪਤੀ ਹਲੀਮਾ ਯਾਕੂਬ ਦਾ ਛੇ ਸਾਲ ਦਾ ਕਾਰਜਕਾਲ 13 ਸਤੰਬਰ ਨੂੰ ਖ਼ਤਮ ਹੋ ਰਿਹਾ ਹੈ। ਆਪਣੀ ਪਤਨੀ ਜੇਨ ਯੂਮੀਕੋ ਇਟੋਗੀ ਦੇ ਨਾਲ ਥਰਮਨ ਨੇ ਸਿੰਗਾਪੁਰ ਨੂੰ ਵਿਸ਼ਵ ਪੱਧਰ ‘ਤੇ ਅਤੇ ਘਰੇਲੂ ਤੌਰ ‘ਤੇ ਦਰਪੇਸ਼ ਚੁਣੌਤੀਆਂ ਦੀ ਰੂਪਰੇਖਾ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੇ ਸਾਹਮਣੇ ਅਸਲ ਚੁਣੌਤੀ ਸਮਾਜ ‘ਚ ਵੰਡੀਆਂ ਨੂੰ ਰੋਕਣਾ ਹੈ।
ਸੀਨੀਅਰ ਆਗੂ ਥਰਮਨ ਨੇ ਕਿਹਾ ਕਿ ਰਾਜਨੀਤੀ ‘ਚ 22 ਸਾਲਾਂ ਦੇ ਤਜਰਬੇ ਦੇ ਨਾਲ ਉਹ ਲੋਕਾਂ ਨੂੰ ਇਕਜੁੱਟ ਰੱਖਣ ਦੇ ਪੂਰੀ ਤਰ੍ਹਾਂ ਸਮਰੱਥ ਹਨ, ਜਿਸ ਵਿਚ ਪ੍ਰਧਾਨ ਦੀ ਅਹਿਮ ਭੂਮਿਕਾ ਹੈ। 2001 ‘ਚ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਥਰਮਨ ਸਿੰਗਾਪੁਰ ਦੀ ਮੁਦਰਾ ਅਥਾਰਟੀ ਵਿਚ ਇੱਕ ਅਰਥ ਸ਼ਾਸਤਰੀ ਅਤੇ ਸਿਵਲ ਸੇਵਕ ਸੀ। ਉਹ ਸਿੱਖਿਆ ਅਤੇ ਵਿੱਤ ਮੰਤਰੀ ਵਜੋਂ ਵੀ ਕੰਮ ਕਰ ਚੁੱਕੇ ਹਨ ਅਤੇ ਉਹ 2011 ਤੋਂ 2019 ਤੱਕ ਦੇਸ਼ ਦੇ ਉਪ ਪ੍ਰਧਾਨ ਮੰਤਰੀ ਰਹੇ ਹਨ। ਥੁਰਮਨ ਨੇ ਅੰਤਰਰਾਸ਼ਟਰੀ ਮੁਦਰਾ ਫੰਡ, ਵਿਸ਼ਵ ਆਰਥਿਕ ਫੋਰਮ ਅਤੇ ਸੰਯੁਕਤ ਰਾਸ਼ਟਰ ਸਮੇਤ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਵਿਚ ਵੀ ਪ੍ਰਮੁੱਖ ਅਹੁਦਿਆਂ ‘ਤੇ ਕੰਮ ਕੀਤਾ ਹੈ।

Related Articles

Stay Connected

0FansLike
3,870FollowersFollow
21,200SubscribersSubscribe
- Advertisement -spot_img

Latest Articles