14 C
Sacramento
Tuesday, March 28, 2023
spot_img

ਭਾਰਤੀ ਮੂਲ ਦੀ ਪ੍ਰੋਫੈਸਰ ਨੇ ਕਾਲਜ ਉਪਰ ਲਾਏ ਭੇਦਭਾਵ ਦੇ ਦੋਸ਼, ਪਟੀਸ਼ਨ ਦਾਇਰ

ਸੈਕਰਾਮੈਂਟੋ, 11 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਭਾਰਤੀ ਮੂਲ ਦੀ ਅਮਰੀਕਨ ਔਰਤ ਜੋ ਬਾਬਸਨ ਕਾਲਜ ਵਿਚ ਪ੍ਰੋਫੈਸਰ ਵਜੋਂ ਕੰਮ ਕਰ ਰਹੀ ਹੈ, ਨੇ ਦਾਇਰ ਪਟੀਸ਼ਨ ਵਿਚ ਕਾਲਜ ਉਪਰ ਲਿੰਗ ਅਧਾਰਤ ਤੇ ਨਸਲੀ ਭੇਦਭਾਵ ਕਰਨ ਦੇ ਦੋਸ਼ ਲਾਏ ਹਨ। ਬੋਸਟਨ ਗਲੋਬ ਦੀ ਰਿਪੋਰਟ ਅਨੁਸਾਰ ਲਕਸ਼ਮੀ ਬਾਲਾਚੰਦਰ ਜੋ ਬਾਬਸਨ ਕਾਲਜ ਵਿਚ ਐਂਟਰਾਪ੍ਰੀਨਿਓਰਸ਼ਿਪ ਦੀ ਐਸੋਸੀਏਟ ਪ੍ਰੋਫਸਰ ਹੈ, ਨੇ ਯੂ ਐਸ ਡਿਸਟ੍ਰਿਕਟ ਕੋਰਟ ਬੋਸਟਨ ਵਿਚ ਦਾਇਰ ਪਟੀਸ਼ਨ ਵਿੱਚ ਦੋਸ਼ ਲਾਇਆ ਹੈ ਕਿ ਉਸ ਦੇ ਖੋਜ਼ ਰਿਕਾਰਡ, ਵਿਖਾਈ ਦਿਲਚਸਪੀ ਤੇ ਕਾਲਜ ਪ੍ਰਤੀ ਸੇਵਾਵਾਂ ਦੇ ਬਾਵਜੂਦ ਉਸ ਨੂੰ ਲੀਡਰਸ਼ਿੱਪ ਅਹੁੱਦਾ ਦੇਣ ਤੇ ਖੋਜ਼ ਦੇ ਹੋਰ ਮੌਕੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਉਸ ਨੇ ਦੋਸ਼ ਲਾਇਆ ਹੈ ਕਿ ਕਾਲਜ ਗੋਰਿਆਂ ਤੇ ਮਰਦਾਂ ਨੂੰ ਤਰਜੀਹ ਦਿੰਦਾ ਹੈ ਤੇ ਪੁਰਸਕਾਰਾਂ ਉਪਰ ਉਨਾਂ ਦਾ ਏਕਧਿਕਾਰ ਬਣਾ ਦਿੱਤਾ ਗਿਆ ਹੈ। ਉਸ ਨੇ ਕਿਹਾ ਹੈ ਕਿ ਕਾਲਜ ਦੇ ਰਵਈਏ ਕਾਰਨ ਉਸ ਕੋਲੋਂ ਕਈ ਕਰੀਅਰ ਅਵਸਰ ਖੁਸ ਗਏ ਹਨ ਤੇ ਉਸ ਨੂੰ ਆਰਥਕ ਨੁਕਸਾਨ ਝਲਣਾ ਪਿਆ ਹੈ।

Related Articles

Stay Connected

0FansLike
3,753FollowersFollow
20,700SubscribersSubscribe
- Advertisement -spot_img

Latest Articles