14 C
Sacramento
Tuesday, March 28, 2023
spot_img

ਭਾਰਤੀ ਫ਼ਿਲਮ ‘ਆਰ.ਆਰ.ਆਰ.’ ਦੇ ਗੀਤ ‘ਨਾਟੂ ਨਾਟੂ’ ਨੇ ਆਸਕਰ ਜਿੱਤ ਕੇ ਰਚਿਆ ਇਤਿਹਾਸ

ਲਾਸ ਏਂਜਲਸ, 13 ਮਾਰਚ (ਪੰਜਾਬ ਮੇਲ)- ਐਤਵਾਰ ਨੂੰ 95ਵੇਂ ਆਸਕਰਸ ਐਵਾਰਡਸ ਦੇ ਆਯੋਜਨ ਮੌਕੇ ਓਵੇਸ਼ਨ ਹਾਲੀਵੁੱਡ ਦੇ ਡੋਲਬੀ ਥਿਏਟਰ ‘ਚ ਸਾਲ ਦੀਆਂ ਚਰਚਿਤ ਫ਼ਿਲਮਾਂ ਦੇ ਸਿਤਾਰੇ ਇਕੱਠੇ ਹੋਏ। ਜਿੰਮੀ ਕਿਮੇਲ ਨੇ ਇਸ ਦੌਰਾਨ ਸ਼ੋਅ ਦੀ ਮੇਜ਼ਬਾਨੀ ਕੀਤੀ। 23 ਵੱਖ-ਵੱਖ ਕੈਟਾਗਿਰੀਜ਼ ‘ਚ ਆਸਕਰਸ ਐਵਾਰਡਸ ਨੂੰ ਵੰਡਿਆ ਗਿਆ।
ਭਾਰਤੀ ਫ਼ਿਲਮ ‘ਆਰ.ਆਰ.ਆਰ.’ ਦੇ ਗੀਤ ‘ਨਾਟੂ ਨਾਟੂ’ ਨੇ ਅਕੈਡਮੀ ਐਵਾਰਡਜ਼ ‘ਚ ਸਰਵੋਤਮ ਮੂਲ ਗੀਤ ਦੀ ਸ਼੍ਰੇਣੀ ‘ਚ ਆਸਕਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਕੈਟਾਗਰੀ ‘ਚ ਗੀਤ ‘ਨਾਟੂ ਨਾਟੂ’ ਨੇ ਫ਼ਿਲਮ ‘ਟੈੱਲ ਇਟ ਲਾਈਕ ਏ ਵੂਮੈਨ’ ਦੇ ਗੀਤ ‘ਅਪਲਾਜ’, ‘ਟੌਪ ਗਨ: ਮਾਵੇਰਿਕ’ ਦੇ ਗੀਤ ‘ਹੋਲਡ ਮਾਈ ਹੈਂਡ’, ‘ਬਲੈਕ ਪੈਂਥਰ: ਵਾਕਾਂਡਾ ਫਾਰਐਵਰ’ ਦੇ ‘ਲਿਫਟ ਮੀ ਅੱਪ’ ਅਤੇ ”ਐਵਰੀਥਿੰਗ ਐਵਰੀਵੇਅਰ ਆਲ ਐਟ ਵਨਸ” ਦੇ ”ਦਿਸ ਇਜ਼ ਏ ਲਾਈਫ” ਨੂੰ ਮਾਤ ਦਿੱਤੀ।
ਤੇਲਗੂ ਗੀਤ ‘ਨਾਟੂ ਨਾਟੂ’ ਦੇ ਸੰਗੀਤਕਾਰ ਐੱਮ.ਐੱਮ. ਕੀਰਵਾਨੀ ਹਨ ਅਤੇ ਇਸ ਨੂੰ ਆਵਾਜ਼ ਕਾਲ ਭੈਰਵ ਅਤੇ ਰਾਹੁਲ ਸਿਪਲੀਗੰਜ ਨੇ ਦਿੱਤੀ ਹੈ। ‘ਨਾਟੂ ਨਾਟੂ’ ਦਾ ਅਰਥ ਹੈ ‘ਨੱਚਣਾ’। ਇਹ ਗੀਤ ਅਭਿਨੇਤਾ ਰਾਮ ਚਰਨ ਅਤੇ ਜੂਨੀਅਰ ਐੱਨ.ਟੀ.ਆਰ. ‘ਤੇ ਫ਼ਿਲਮਾਇਆ ਗਿਆ ਹੈ, ਜਿਸ ਵਿਚ ਉਨ੍ਹਾਂ ਦੇ ਡਾਂਸ ਮੂਵਜ਼ ਦੀ ਵੀ ਸ਼ਲਾਘਾ ਕੀਤੀ ਗਈ ਹੈ। ਇਸ ਤੋਂ ਪਹਿਲਾਂ, ‘ਨਾਟੂ ਨਾਟੂ’ ਦੇ ਗਾਇਕਾਂ ਕਾਲ ਭੈਰਵ ਅਤੇ ਰਾਹੁਲ ਸਿਪਲੀਗੰਜ ਨੇ ਆਸਕਰ ਸਮਾਰੋਹ ਵਿਚ ਇਸ ਤੇਲਗੂ ਗੀਤ ‘ਤੇ ਇੱਕ ਪਾਵਰ ਪੈਕਡ ਪਰਫਾਰਮੈਂਸ ਦਿੱਤੀ, ਜਿਸ ਨੇ ਸਮਾਰੋਹ ਸਥਾਨ ‘ਤੇ ਮੌਜੂਦ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਪੇਸ਼ਕਾਰੀ ‘ਤੇ ਦਰਸ਼ਕ ਗੈਲਰੀ ‘ਚ ਬੈਠੇ ਲੋਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ।
ਜ਼ਿਕਰਯੋਗ ਹੈ ਕਿ ਡੈਨੀ ਬੋਇਲ ਵੱਲੋਂ ਨਿਰਦੇਸ਼ਤ ਬ੍ਰਿਟੇਨ ਦੀ ਫ਼ਿਲਮ ‘ਸਲਮਡੌਗ ਮਿਲੀਅਨੇਅਰ’ ਦਾ ਗੀਤ ‘ਜੈ ਹੋ’ ਸਰਵੋਤਮ ਮੂਲ ‘ਸਕੋਰ’ ਅਤੇ ਮੂਲ ਗੀਤ ਸ਼੍ਰੇਣੀਆਂ ਵਿਚ ਅਕੈਡਮੀ ਐਵਾਰਡ ਜਿੱਤਣ ਵਾਲਾ ਪਹਿਲਾ ਹਿੰਦੀ ਗੀਤ ਹੈ। ਇਸ ਦੇ ਸੰਗੀਤਕਾਰ ਏ.ਆਰ. ਰਹਿਮਾਨ ਸਨ ਅਤੇ ਇਸ ਦੇ ਬੋਲ ਗੁਲਜ਼ਾਰ ਨੇ ਲਿਖੇ ਸਨ।
95ਵੇਂ ਆਸਕਰਸ ਐਵਾਰਡਸ ਦੌਰਾਨ 23 ਵੱਖ-ਵੱਖ ਕੈਟਾਗਿਰੀਜ਼ ‘ਚ ਆਸਕਰਸ ਐਵਾਰਡਸ ਨੂੰ ਵੰਡਿਆ ਗਿਆ, ਜਿਨ੍ਹਾਂ ਵਿਚ
ਬੈਸਟ ਫ਼ਿਲਮ ਦਾ ਐਵਾਰਡ ‘ਐਵਰੀਥਿੰਗ ਐਵਰੀਵੇਅਰ ਆਲ ਐਟ ਵਨਸ’ ਨੂੰ, ਬੈਸਟ ਐਕਟਰ (ਲੀਡਿੰਗ ਰੋਲ) ਦਾ ਐਵਾਰਡ ‘ਬਰੈਂਡਨ ਫ੍ਰੈਸਰ’ (ਦਿ ਵ੍ਹੇਲ)’ ਨੂੰ, ਬੈਸਟ ਐਕਟਰ (ਸੁਪੋਰਟਿੰਗ ਰੋਲ) ਦਾ ਐਵਾਰਡ ‘ਕੇ ਹੁਈ ਕਵਾਨ’ (ਐਵਰੀਥਿੰਗ ਐਵਰੀਵੇਅਰ ਆਲ ਐਟ ਵਨਸ), ਬੈਸਟ ਐਕਟ੍ਰੈੱਸ (ਲੀਡਿੰਗ ਰੋਲ) ਦਾ ਐਵਾਰਡ ਮਿਸ਼ੇਲ ਯੋਹ ਨੂੰ (ਐਵਰੀਥਿੰਗ ਐਵਰੀਵੇਅਰ ਆਲ ਐਟ ਵਨਸ), ਬੈਸਟ ਐਕਟ੍ਰੈੱਸ (ਸੁਪੋਰਟਿੰਗ ਰੋਲ) ਦਾ ਐਵਾਰਡ ਜੇਮੀ ਲੀ ਕਰਟਿਸ ਨੂੰ (ਐਵਰੀਥਿੰਗ ਐਵਰੀਵੇਅਰ ਆਲ ਐਟ ਵਨਸ), ਬੈਸਟ ਐਨੀਮੇਟਿਡ ਫੀਚਰ ਫ਼ਿਲਮ ਦਾ ਐਵਾਰਡ ਗੁਈਲੇਮੀ ਡੇਲ ਟੋਰੋ ਦੀ ‘ਪਿਨੋਕੀਓ’, ਬੈਸਟ ਸਿਨੇਮਾਟੋਗ੍ਰਾਫੀ (ਆਲ ਕੁਇੱਟ ਆਨ ਦਿ ਵੈਸਟਰਨ ਫਰੰਟ), ਬੈਸਟ ਕਾਸਟਿਊਮ ਡਿਜ਼ਾਈਨ (ਬਲੈਕ ਪੈਂਥਰ : ਵਕਾਂਡਾ ਫੋਰੈਵਰ), ਬੈਸਟ ਡਾਇਰੈਕਟਿੰਗ ਦਾ ਐਵਾਰਡ ਡੈਨੀਅਲ ਕਵਾਨ ਤੇ ਡੈਨੀਅਲ ਸ਼ੇਇਨਰਟ (ਐਵਰੀਥਿੰਗ ਐਵਰੀਵੇਅਰ ਆਲ ਐਟ ਵਨਸ), ਬੈਸਟ ਡਾਕੂਮੈਂਟਰੀ ਫੀਚਰ ਫ਼ਿਲਮ ਦਾ ਐਵਾਰਡ ‘ਨਵਲਨੀ’, ਬੈਸਟ ਡਾਕੂਮੈਂਟਰੀ ਸ਼ਾਰਟ ਫ਼ਿਲਮ ਦਾ ਐਵਾਰਡ ‘ਦਿ ਐਲੀਫੈਂਟ ਵ੍ਹਿਸਪਰਸ’ ਨੂੰ, ਬੈਸਟ ਫ਼ਿਲਮ ਐਡੀਟਿੰਗ (ਐਵਰੀਥਿੰਗ ਐਵਰੀਵੇਅਰ ਆਲ ਐਟ ਵਨਸ), ਬੈਸਟ ਇੰਟਰਨੈਸ਼ਨਲ ਫੀਚਰ ਫ਼ਿਲਮ (ਆਲ ਕੁਇੱਟ ਆਨ ਦਿ ਵੈਸਟਰਨ ਫਰੰਟ), ਬੈਸਟ ਮੇਕਅੱਪ ਤੇ ਹੇਅਰਸਟਾਈਲਿੰਗ (ਦਿ ਵ੍ਹੇਲ), ਬੈਸਟ ਮਿਊਜ਼ਿਕ (ਆਰੀਜਨਲ ਸਕੋਰ) ਦਾ ਐਵਾਰਡ (ਆਲ ਕੁਇੱਟ ਆਨ ਦਿ ਵੈਸਟਰਨ ਫਰੰਟ), ਬੈਸਟ ਮਿਊਜ਼ਿਕ (ਆਰੀਜਨਲ ਸੌਂਗ) ਦਾ ਐਵਾਰਡ ਨਾਟੂ ਨਾਟੂ (ਆਰ. ਆਰ. ਆਰ.), ਬੈਸਟ ਪ੍ਰੋਡਕਸ਼ਨ ਡਿਜ਼ਾਈਨ ਦਾ ਐਵਾਰਡ ‘ਆਲ ਕੁਇੱਟ ਆਨ ਦਿ ਵੈਸਟਰਨ ਫਰੰਟ’, ਬੈਸਟ ਐਨੀਮੇਟਿਡ ਸ਼ਾਰਟ ਫ਼ਿਲਮ ਦਾ ਐਵਾਰਡ ‘ਦਿ ਬੁਆਏ, ਦਿ ਮੋਲ, ਦਿ ਫੋਕਸ ਐਂਡ ਦਿ ਹੋਰਸ’, ਬੈਸਟ ਲਾਈਵ ਐਕਸ਼ਨ ਸ਼ਾਰਟ ਫ਼ਿਲਮ ਦਾ ਐਵਾਰਡ ‘ਐਨ ਇਰਿਸ਼ ਗੁੱਡਬਾਏ’, ਬੈਸਟ ਸਾਊਂਡ ਦਾ ਐਵਾਰਡ ‘ਟੌਪ ਗੰਨ : ਮੈਵਰਿਕ’, ਬੈਸਟ ਵਿਜ਼ੂਅਲ ਇਫੈਕਟਸ ਦਾ ਐਵਾਰਡ ‘ਅਵਤਾਰ : ਦਿ ਵੇਅ ਆਫ ਵਾਟਰ’, ਬੈਸਟ ਰਾਈਟਿੰਗ (ਅਡੈਪਟਿਡ ਸਕ੍ਰੀਨਪਲੇਅ) ਦਾ ਐਵਾਰਡ ਵੁਮੇਨ ਟਾਕਿੰਗ’ ਅਤੇ ਬੈਸਟ ਰਾਈਟਿੰਗ (ਆਰੀਜਨਲ ਸਕ੍ਰੀਨਪਲੇਅ) ਦਾ ਐਵਾਰਡ ‘ਐਵਰੀਥਿੰਗ ਐਵਰੀਵੇਅਰ ਆਲ ਐਟ ਵਨਸ’ ਨੂੰ ਦਿੱਤਾ ਗਿਆ।

Related Articles

Stay Connected

0FansLike
3,753FollowersFollow
20,700SubscribersSubscribe
- Advertisement -spot_img

Latest Articles