-ਆਪਣੇ ਪਿਸਤੌਲ ਨਾਲ ਗੋਲੀ ਮਾਰ ਕੇ ਕੀਤੀ ਆਤਮ ਹੱਤਿਆ
ਭੁਲੱਥ, 28 ਜੂਨ (ਅਜੈ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਨਜ਼ਦੀਕੀ ਪਿੰਡ ਕਮਰਾਏ ਦੇ ਵਾਸੀ ਅਤੇ ਨਗਰ ਪੰਚਾਇਤ ਭੁਲੱਥ ਦੇ ਸਾਬਕਾ ਪ੍ਰਧਾਨ ਸੁਰਜੀਤ ਸਿੰਘ ਕਮਰਾਏ ਨੇ ਆਪਣੇ ਘਰ ਅੰਦਰ ਹੀ ਆਪਣੇ ਲਾਇਸੰਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸੁਰਜੀਤ ਸਿੰਘ ਕਮਰਾਏ ਘਰ ਵਿਚ ਇੱਕਲਾ ਹੀ ਰਹਿੰਦਾ ਸੀ। ਉਸਦੇ ਦੋ ਬੇਟੇ ਵਿਦੇਸ਼ ਅਮਰੀਕਾ ਅਤੇ ਤਿੰਨੋਂ ਬੇਟੀਆਂ ਸ਼ਾਦੀ-ਸੁਦਾ ਹਨ ਅਤੇ ਉਸਦੀ ਪਤਨੀ ਉਸ ਤੋਂ ਵੱਖ ਰਹਿ ਰਹੀ ਸੀ। ਇਸ ਘਟਨਾ ਬਾਰੇ ਪਰਿਵਾਰਕ ਮੈਂਬਰਾਂ ਨੂੰ ਉਸ ਸਮੇਂ ਪਤਾ ਲੱਗਾ, ਜਦੋ ਉਸਦੀ ਬੇਟੀ ਵਾਰ-ਵਾਰ ਫੋਨ ਲਗਾ ਰਹੀ ਸੀ ਪ੍ਰੰਤੂ ਕੋਈ ਫੋਨ ਨਹੀਂ ਚੁੱਕਦਾ ਸੀ। ਉਸ ਨੇ ਆਪਣੇ ਪੇਕੇ ਪਰਿਵਾਰ ਦੇ ਗੁਆਢੀਆਂ ਨੂੰ ਫੋਨ ਕਰਕੇ ਆਪਣੇ ਪਿਤਾ ਬਾਰੇ ਪੁੱਛਿਆ, ਤਾਂ ਉਨ੍ਹਾਂ ਕਿਹਾ ਕਿ ਘਰ ਦੇ ਅੰਦਰ ਲਾਇਟ ਤੇ ਪੱਖਾ ਚੱਲ ਰਿਹਾ ਹੈ, ਦੁੱਧ ਵਾਲਾ ਵੀ ਆਵਾਜ਼ਾਂ ਮਾਰ ਕੇ ਚਲਾ ਗਿਆ ਹੈ ਪ੍ਰੰਤੂ ਅੰਦਰੋਂ ਸੁਰਜੀਤ ਸਿੰਘ ਕੋਈ ਜਵਾਬ ਨਹੀਂ ਦੇ ਰਿਹਾ ਅਤੇ ਨਾ ਹੀ ਉਸਨੂੰ ਦੋ ਦਿਨ ਤੋਂ ਦੇਖਿਆ ਗਿਆ ਹੈ। ਸਵੇਰੇ ਮ੍ਰਿਤਕ ਦੀ ਬੇਟੀ ਉਸਦਾ ਪੁੱਤਰ ਆਪਣੇ ਪੇਕੇ ਘਰ ਆਏ, ਤਾਂ ਬਾਹਰ ਦਾ ਮੇਨ ਦਰਵਾਜ਼ਾ ਖੜਕਾਇਆ, ਤਾਂ ਕੋਈ ਬਾਹਰ ਨਹੀਂ ਆਇਆ। ਬਾਹਰ ਦੀ ਕੰਧ ਟੱਪਕੇ ਅੰਦਰ ਦਾਖਲ ਹੋਏ, ਤਾਂ ਕਮਰੇ ਦਾ ਦਰਵਾਜ਼ਾ ਭੰਨ ਕੇ ਖੋਲ੍ਹਿਆ ਤੇ ਦੇਖਿਆ ਕਿ ਸੁਰਜੀਤ ਸਿੰਘ ਨੇ ਰਿਵਾਲਵਰ ਨਾਲ ਸਿਰ ਵਿਚ ਗੋਲੀ ਮਾਰਕੇ ਆਤਮ ਹੱਤਿਆ ਕਰ ਲਈ ਸੀ ਅਤੇ ਉਸਦੀ ਲਾਸ਼ ਕੁਰਸੀ ‘ਤੇ ਲਟਕਦੀ ਪਈ ਸੀ। ਮ੍ਰਿਤਕ ਦੀ ਬੇਟੀ ਨੇ ਕਿਹਾ ਕਿ ਮੇਰੀ ਆਪਣੇ ਪਿਤਾ ਨਾਲ ਪਰਸੋਂ ਰਾਤ ਫੋਨ ‘ਤੇ ਗੱਲ ਹੋਈ ਸੀ ਅਤੇ ਬਾਅਦ ਵਿਚ ਮੇਰਾ ਫੋਨ ਨਹੀਂ ਉਠਾਇਆ। ਕਿਆਸ ਲਗਾÂਆ ਜਾ ਰਹੇ ਹਨ ਕਿ ਮ੍ਰਿਤਕ ਸੁਰਜੀਤ ਸਿੰਘ ਪਿਛਲੇ ਕੁੱਝ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਚੱਲਿਆ ਆ ਰਿਹਾ ਸੀ ਅਤੇ ਉਸਦੀ ਮਾਨਸਿਕਤਾ ਦੀ ਦਵਾਈ ਚੱਲ ਰਹੀ ਹੈ। ਘਟਨਾ ਦੀ ਸੂਚਨਾ ਮਿਲਣ ਉਪਰੰਤ ਥਾਣਾ ਮੁਖੀ ਭੁਲੱਥ ਗੋਰਵ ਧੀਰ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ ਅਤੇ ਸਾਰੇ ਹਾਲਾਤਾਂ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।