30.2 C
Sacramento
Saturday, June 3, 2023
spot_img

ਭਾਰਤੀ-ਅਮਰੀਕੀ ਸਿੱਖ ਵਿਦਿਆਰਥੀ ਨੇ ਮਾਣਹਾਨੀ ਦਾ ਕੇਸ ਜਿੱਤਿਆ

ਸੈਕਰਾਮੈਂਟੋ, 5 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਯੂਨੀਵਰਸਿਟੀ ਆਫ ਮਿਸ਼ੀਗਨ ਦੇ ਵਿਦਿਆਰਥੀ ਇਕ ਸਿੱਖ ਵਿਦਿਆਰਥੀ ਵੱਲੋਂ ਟੈਸਲਾ ਦੇ ਸੀ.ਈ.ਓ. ਐਲਨ ਮਸਕ ਵਿਰੁੱਧ ਦਾਇਰ ਮਾਣਹਾਨੀ ਦਾ ਕੇਸ ਜਿੱਤ ਲੈਣ ਦੀ ਖਬਰ ਹੈ। ਉੱਤਰੀ ਕੈਲੀਫੋਰਨੀਆ ਵਾਸੀ ਰਣਦੀਪ ਸਿੰਘ ਹੋਤੀ ਯੂਨੀਵਰਸਿਟੀ ਵਿਚ ਏਸ਼ੀਅਨ ਭਾਸ਼ਾਵਾਂ ਤੇ ਸੱਭਿਆਚਾਰ ਵਿਚ ਡਾਕਟਰੇਟ ਕਰ ਰਿਹਾ ਹੈ। ਉਸ ਨੇ ਮਸਕ ਵਿਰੁੱਧ 2020 ਵਿਚ ਮਾਣਹਾਨੀ ਕੇਸ ਦਾਇਰ ਕੀਤਾ ਸੀ, ਜਿਸ ਵਿਚ ਉਸ ਨੇ ਦੋਸ਼ ਲਾਇਆ ਸੀ ਕਿ ਅਰਬਪਤੀ ਮਸਕ ਨੇ ਉਸ ਉਪਰ ਤੰਗ-ਪ੍ਰੇਸ਼ਾਨ ਕਰਨ ਤੇ ਟੈਸਲਾ ਮੁਲਾਜ਼ਮਾਂ ਦੀ ਸੰਭਾਵੀ ਹੱਤਿਆ ਕਰਨ ਦੇ ਝੂਠੇ ਦੋਸ਼ ਲਾਏ ਹਨ। ਲੰਬੀ ਤੇ ਗੁੰਝਲਦਾਰ ਕਾਨੂੰਨੀ ਲੜਾਈ ਤੋਂ ਬਾਅਦ ਆਖਰਕਾਰ ਮਸਕ  ਮਾਮਲਾ ਨਿਪਟਾਉਣ ਲਈ ਸਹਿਮਤ ਹੋ ਗਿਆ। ਉਸ ਨੇ ਮਾਮਲਾ ਨਿਪਟਾਉਣ ਲਈ 10000 ਡਾਲਰ ਦੇਣ ਦੀ ਪੇਸ਼ਕਸ਼ ਕੀਤੀ, ਜੋ ਰਣਦੀਪ ਹੋਤੀ ਨੇ ਪ੍ਰਵਾਨ ਕਰ ਲਈ। ਰਣਦੀਪ ਹੋਤੀ ਇਕ ਬਿਆਨ ਵਿਚ ਕਿਹਾ ਹੈ ਕਿ ਇਹ ਮਾਮਲਾ ਪ੍ਰਸਿੱਧੀ ਖੱਟਣ ਜਾਂ ਪੈਸੇ ਲਈ ਨਹੀਂ ਸੀ ਕੀਤਾ ਗਿਆ, ਬਲਕਿ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਲੜਾਈ ਸੀ।

Related Articles

Stay Connected

0FansLike
3,797FollowersFollow
20,800SubscribersSubscribe
- Advertisement -spot_img

Latest Articles