#INDIA

ਭਾਰਤੀ-ਅਮਰੀਕੀ ਵਿਅਕਤੀ ਏਅਰ ਇੰਡੀਆ ਦੀ ਉਡਾਣ ਵਿੱਚ ਸਿਗਰਟਨੋਸ਼ੀ ਦੇ ਦੋਸ਼ ਹੇਠ ਨਾਮਜ਼ਦ

ਮੁੰਬਈ, 12 ਮਾਰਚ (ਪੰਜਾਬ ਮੇਲ)- ਏਅਰ ਇੰਡੀਆ ਦੀ ਲੰਡਨ-ਮੁੰਬਈ ਉਡਾਣ ਦੇ ਵਾਸ਼ਰੂਮ ਵਿੱਚ ਸਿਗਰਟਨੋਸ਼ੀ ਤੇ ਹੋਰਨਾਂ ਮੁਸਾਫਿਰਾਂ ਨਾਲ ਦੁਰਵਿਹਾਰ ਕਰਨ ਦੇ ਦੋਸ਼ ਹੇਠ ਭਾਰਤੀ-ਅਮਰੀਕੀ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਵੇਰਵਿਆਂ ਅਨੁਸਾਰ 37 ਸਾਲਾਂ ਦੇ ਰਮਾਕਾਂਤ ਖ਼ਿਲਾਫ਼ ਮੁੰਬਈ ਦੇ ਸਾਹਰ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਹੈ। ਰਮਾਕਾਂਤ ’ਤੇ ਦੋਸ਼ ਹੈ ਕਿ ਉਸ ਨੇ 11 ਮਾਰਚ ਨੂੰ ਲੰਡਨ-ਮੁੰਬਈ ਉਡਾਣ ਦੌਰਾਨ ਸਹਿ-ਯਾਤਰੀਆਂ ਨਾਲ ਮਾੜਾ ਵਿਹਾਰ ਕੀਤਾ। ਉਡਾਣ ਦੌਰਾਨ ਸਿਗਰਟਨੋਸ਼ੀ ਦੀ ਇਜ਼ਾਜਤ ਨਹੀਂ ਹੁੰਦੀ ਤੇ ਰਮਾਕਾਂਤ ਨੇ ਇਨ੍ਹਾਂ ਹੁਕਮਾਂ ਨੂੰ ਵੀ ਅਣਦੇਖੀ ਕੀਤੀ। ਉਸ ਕੋਲ ਅਮਰੀਕਾ ਦਾ ਪਾਸਪੋਰਟ ਹੈ। ਜਦੋਂ ਉਡਾਣ ਮੁੰਬਈ ਵਿੱਚ ਉਤਰੀ ਤਾਂ ਉਸ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ।

Leave a comment