#AMERICA

ਭਾਰਤੀ ਅਮਰੀਕੀ ਨੀਲ ਮਾਖੀਜਾ ਵੱਲੋਂ ਪੈਨਸਿਲਵੇਨੀਆ ‘ਚ ਕਮਿਸ਼ਨਰ ਦੀ ਚੋਣ ਲੜਣ ਦਾ ਐਲਾਨ

ਸੈਕਰਾਮੈਂਟੋ, 24 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਭਾਰਤੀ ਮੂਲ ਦੇ ਅਮਰੀਕੀ ਵਕੀਲ ਤੇ ਸਿੱਖਿਆ ਸ਼ਾਸਤਰੀ ਨੀਲ ਮਾਖੀਜਾ ਨੇ ਪੈਨਸਿਲਵੇਨੀਆ ਰਾਜ ਦੀ ਤੀਸਰੀ ਸਭ ਤੋਂ ਵੱਡੀ ਕਾਊਂਟੀ ਮੌਂਟਗੋਮਰੀ ਦੇ ਕਮਿਸ਼ਨਰ ਦੀ 16 ਮਈ ਨੂੰ ਹੋ ਰਹੀ ਮੁੱਢਲੀ ਚੋਣ ਲੜਨ ਦਾ ਐਲਾਨ ਕੀਤਾ ਹੈ। ਮੌਂਟਗੋਮਰੀ ਕਾਊਂਟੀ ਦੀ 8,65,000 ਆਬਾਦੀ ਹੈ। 36 ਸਾਲਾ ਮੁਖਰਜੀ ਯਨੀਵਰਸਿਟੀ ਆਫ ਪੈਨਸਿਲਵੇਨੀਆ ਵਿਖੇ ਲਾਅ ਪ੍ਰੋਫੈਸਰ ਹਨ। ਜੇਕਰ ਉਹ ਚੋਣ ਜਿੱਤ ਜਾਂਦੇ ਹਨ, ਤਾਂ ਉਹ ਮੌਂਟਗੋਮਰੀ ਕਾਊਂਟੀ ਵਿਚ ਇਸ ਅਹੁਦੇ ਉਪਰ ਪੁੱਜਣ ਵਾਲੇ ਪਹਿਲੇ ਦੱਖਣੀ ਏਸ਼ਆਈ ਹੋਣਗੇ। ਮਾਖੀਜਾ ਜੋ ਭਾਰਤ ਦੇ ਸਿੰਧੀ ਪਰਿਵਾਰ ਨਾਲ ਸਬੰਧਿਤ ਹਨ, ਨੇ ਹਾਲ ਹੀ ਵਿਚ ਚੋਣ ਲੜਣ ਲਈ ਇੰਪੈਕਟ ਜੋ ਪ੍ਰਮੁੱਖ ਸਾਊਥ ਏਸ਼ੀਅਨ ਸਿਵਲ ਆਰਗੇਨਾਈਜੇਸ਼ਨ ਹੈ, ਦੇ ਕਾਰਜਕਾਰੀ ਡਾਇਰੈਕਟਰ ਦੇ ਅਹੁਦੇ ਤੋਂ ਫਾਰਗ ਹੋਣ ਦਾ ਐਲਾਨ ਕੀਤਾ ਹੈ।

Leave a comment