#AMERICA

ਭਾਰਤੀ-ਅਮਰੀਕੀ ਡਾਕਟਰ ‘ਤੇ ਮਹਿਲਾ ਮਰੀਜ਼ਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼

ਨਿਊਯਾਰਕ, 10 ਮਈ (ਪੰਜਾਬ ਮੇਲ)- ਅਮਰੀਕਾ ਦੇ ਜਾਰਜੀਆ ਸੂਬੇ ‘ਚ ਭਾਰਤੀ ਮੂਲ ਦੇ 68 ਸਾਲਾ ਡਾਕਟਰ ‘ਤੇ 12 ਮਹੀਨੇ ਦੇ ਸਮੇਂ ਦੌਰਾਨ ਨਿਯਮਤ ਜਾਂਚ ਦੌਰਾਨ ਆਪਣੀਆਂ 4 ਮਹਿਲਾ ਮਰੀਜ਼ਾਂ ਦੇ ਜਿਣਸੀ ਸ਼ੋਸ਼ਣ ਦੇ ਕਈ ਦੋਸ਼ ਲਗਾਏ ਗਏ ਹਨ। ਨਿਆਂ ਵਿਭਾਗ ਨੇ ਇਹ ਜਾਣਕਾਰੀ ਦਿੱਤੀ।
ਵਿਭਾਗ ਨੇ 4 ਮਈ ਨੂੰ ਇਕ ਪ੍ਰੈੱਸ ਬਿਆਨ ‘ਚ ਕਿਹਾ ਕਿ ਜਾਰਜੀਆ ‘ਚ ਵੈਟਰੰਜ਼ ਅਫੇਅਰਜ਼ ਮੈਡੀਕਲ ਸੈਂਟਰ ‘ਚ ਕੰਮ ਕਰਨ ਵਾਲੇ ਰਾਜੇਸ਼ ਮੋਤੀਭਾਈ ਪਟੇਲ ‘ਤੇ ਕਾਨੂੰਨ ਤਹਿਤ ਕੰਮ ਕਰਦੇ ਹੋਏ ਆਪਣੇ ਮਰੀਜ਼ਾਂ ਦੀ ਸਰੀਰਕ ਤਦਰੁਸਤੀ ਨੂੰ ਬਣਾਈ ਰੱਖਣ ਦੇ ਸੰਵਿਧਾਨਕ ਅਧਿਕਾਰ ਦੀ ਉਲੰਘਣਾ ਕਰਨ ਅਤੇ ਕੰਮ ਕਰਦੇ ਸਮੇਂ ਅਣਚਾਹੇ ਜਿਣਸੀ ਸੰਪਰਕ ਬਣਾਉਣ ਦਾ ਦੋਸ਼ ਹੈ। ਅਮਰੀਕੀ ਅਟਾਰਨੀ ਰਿਆਨ ਕੇ. ਬੁਕਾਨਨ ਨੇ ਕਿਹਾ, ”ਪਟੇਲ ਨੇ 2019 ਅਤੇ 2020 ਦੇ ਵਿਚਕਾਰ ਕਥਿਤ ਤੌਰ ‘ਤੇ ਆਪਣੀਆਂ ਮਹਿਲਾ ਮਰੀਜ਼ਾਂ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਆਪਣੀ ਦੇਖਰੇਖ ਵਿਚ ਮਰੀਜ਼ਾਂ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਆਪਣੀ ਸਹੁੰ ਦੀ ਉਲੰਘਣਾ ਕੀਤੀ।”

Leave a comment