#AMERICA

ਭਾਰਤੀ-ਅਮਰੀਕੀ ਅਟਾਰਨੀ 50 ਲੱਖ ਡਾਲਰ ਦੀ ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ

ਨਿਊਯਾਰਕ, 4 ਜੁਲਾਈ (ਪੰਜਾਬ ਮੇਲ)- ਭਾਰਤੀ ਮੂਲ ਦੇ ਅਟਾਰਨੀ ਅਤੇ ਪ੍ਰਤੀਨਿਧ ਸਭਾ ਲਈ ਚੋਣ ਲੜਨ ਵਾਲੇ ਅਭਿਜੀਤ ਦਾਸ ਉਰਫ਼ ਬੀਜ ਨੂੰ ਭਾਰਤ ਆਧਾਰਿਤ ਕੰਪਨੀ ਨਾਲ 50 ਲੱਖ ਡਾਲਰ ਤੋਂ ਜ਼ਿਆਦਾ ਦੀ ਠੱਗੀ ਮਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਆਂ ਵਿਭਾਗ ਨੇ ਕਿਹਾ ਕਿ ਉਸ ਨੇ ਆਪਣੇ ਮੁਵੱਕਿਲਾਂ ਦੇ ਫੰਡ ਦੀ ਵਰਤੋਂ ਨਿੱਜੀ ਖ਼ਰਚਿਆਂ ਲਈ ਕੀਤੀ ਸੀ। ਨੌਰਥ ਐਂਡੋਵਰ ਦੇ ਅਭਿਜੀਤ ਨੂੰ ਪਿਛਲੇ ਹਫ਼ਤੇ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਬੋਸਟਨ ‘ਚ ਸੰਘੀ ਗਰੈਂਡ ਜਿਊਰੀ ਨੇ ਉਸ ਨੂੰ 10 ਜੁਰਮਾਂ ‘ਚ ਦੋਸ਼ੀ ਠਹਿਰਾਇਆ। ਉਸ ‘ਤੇ ਆਪਣੇ ਫਲੋਰਿਡਾ ਸਥਿਤ ਘਰ ‘ਤੇ 27 ਲੱਖ ਡਾਲਰ ਖ਼ਰਚ ਕਰਨ ਅਤੇ ਆਪਣੇ ਇਕ ਹੋਟਲ ਲਈ ਵੱਡੀ ਕਿਸ਼ਤੀ ਖ਼ਰੀਦਣ ਦੇ ਵੀ ਦੋਸ਼ ਹਨ। ਦਾਸ ਨੂੰ ਜੂਨ 2021 ‘ਚ ਸੰਘੀ ਚੋਣ ਪ੍ਰਚਾਰ ਐਕਟ ਦੀ ਉਲੰਘਣਾ ਕਰਨ ਅਤੇ ਝੂਠੇ ਬਿਆਨ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।

Leave a comment