#INDIA

ਭਾਜਪਾ ਵੱਲੋਂ ਅਮਰੀਕੀ ਕਾਰੋਬਾਰੀ ਸੋਰੋਸ ਨੇ ਭਾਰਤੀ ਜਮਹੂਰੀਅਤ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼

ਨਵੀਂ ਦਿੱਲੀ, 17 ਫਰਵਰੀ (ਪੰਜਾਬ ਮੇਲ)- ਭਾਜਪਾ ਨੇ ਅੱਜ ਅਮਰੀਕੀ ਅਰਬਪਤੀ ਨਿਵੇਸ਼ਕ ਜਾਰਜ ਸੋਰੋਸ ‘ਤੇ ਤਿੱਖਾ ਹਮਲਾ ਕਰਦੇ ਹੋਏ ਉਨ੍ਹਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੀ ਨਹੀਂ ਬਲਕਿ ਭਾਰਤੀ ਲੋਕਤੰਤਰੀ ਪ੍ਰਣਾਲੀ ਨੂੰ ਵੀ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਹੈ। ਭਾਜਪਾ ਦੀ ਸੀਨੀਅਰ ਆਗੂ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਸੋਰੋਸ ਦਾ ਐਲਾਨ ਭਾਰਤ ਵਿਰੁੱਧ ਜੰਗ ਥੋਪਣ ਵਰਗਾ ਹੈ ਅਤੇ ਮੋਦੀ ਇਸ ਜੰਗ ਅਤੇ ਭਾਰਤ ਦੇ ਹਿੱਤਾਂ ਵਿਚਕਾਰ ਖੜ੍ਹੇ ਹਨ। ਸੋਰੋਸ ਨੇ ਕਿਹਾ ਹੈ ਕਿ ਭਾਰਤੀ ਕਾਰੋਬਾਰੀ ਗੌਤਮ ਅਡਾਨੀ ਦੇ ਕਾਰੋਬਾਰੀ ਸਾਮਰਾਜ ਵਿਚ ਉਥਲ-ਪੁਥਲ ਨੇ ਨਿਵੇਸ਼ ਦੇ ਮੌਕੇ ਵਜੋਂ ਭਾਰਤ ਵਿਚ ਵਿਸ਼ਵਾਸ ਨੂੰ ਹਿਲਾ ਦਿੱਤਾ ਹੈ ਅਤੇ ਭਾਰਤ ਵਿਚ ਜਮਹੂਰੀ ਸੁਰਜੀਤੀ ਦਾ ਦਰਵਾਜ਼ਾ ਖੋਲ੍ਹ ਸਕਦਾ ਹੈ। ਸੋਰੋਸ ਨੇ ਮਿਊਨਿਖ ‘ਚ ਇਕ ਸੰਮੇਲਨ ਤੋਂ ਪਹਿਲਾਂ ਦਿੱਤੇ ਭਾਸ਼ਨ ‘ਚ ਕਿਹਾ, ‘ਮੋਦੀ ਇਸ ਵਿਸ਼ੇ ‘ਤੇ ਚੁੱਪ ਹਨ ਪਰ ਉਨ੍ਹਾਂ ਨੂੰ ਵਿਦੇਸ਼ੀ ਨਿਵੇਸ਼ਕਾਂ ਅਤੇ ਸੰਸਦ ‘ਚ ਸਵਾਲਾਂ ਦਾ ਜਵਾਬ ਦੇਣਾ ਹੋਵੇਗਾ। ਇਹ ਭਾਰਤ ਦੀ ਸੰਘੀ ਸਰਕਾਰ ‘ਤੇ ਮੋਦੀ ਦੀ ਮਜ਼ਬੂਤ ਪਕੜ ਨੂੰ ਕਮਜ਼ੋਰ ਕਰੇਗਾ ਅਤੇ ਬਹੁਤ ਲੋੜੀਂਦੇ ਸੰਸਥਾਗਤ ਸੁਧਾਰਾਂ ਨੂੰ ਅੱਗੇ ਵਧਾਉਣ ਲਈ ਦਰਵਾਜ਼ਾ ਖੋਲ੍ਹ ਦੇਵੇਗਾ। ਮੈਂ ਭੋਲਾ ਹੋ ਸਕਦਾ ਹਾਂ ਪਰ ਮੈਂ ਭਾਰਤ ਵਿਚ ਲੋਕਤੰਤਰੀ ਸੁਰਜੀਤੀ ਦੀ ਉਮੀਦ ਕਰਦਾ ਹਾਂ।’ ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਲੋਕਤੰਤਰੀ ਨਹੀਂ ਹਨ।

Leave a comment