#PUNJAB

ਭਾਜਪਾ ਤੇ ਅਕਾਲੀ ਦਲ ਗਠਜੋੜ ਦੇ ਇਕੱਠੇ ਹੋਣ ਦੀ ਹਾਲੇ ਵੀ ਚੱਲ ਰਹੀ ਚਰਚਾ!

ਚੰਡੀਗੜ੍ਹ, 17 ਜੁਲਾਈ (ਪੰਜਾਬ ਮੇਲ)-ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਚੋਣ ਲੜਨ ਦੀ ਚਰਚਾ ‘ਤੇ ਕੁਝ ਹੱਦ ਤੱਕ ਰੋਕ ਲੱਗ ਚੁੱਕੀ ਹੈ ਅਤੇ ਦੋਵੇਂ ਪਾਰਟੀਆਂ ਮਿਲ ਕੇ ਚੱਲਣ ਦੀ ਯੋਜਨਾ ਤੋਂ ਇਨਕਾਰ ਕਰ ਚੁੱਕੀਆਂ ਹਨ ਪਰ ਸੂਤਰ ਦੱਸਦੇ ਹਨ ਕਿ ਦੋਵਾਂ ਪਾਰਟੀਆਂ ਅੰਦਰ ਅਜੇ ਵੀ ਇਸ ਚਰਚਾ ਦੀ ਚੰਗਿਆੜੀ ਸੁਲਗ ਰਹੀ ਹੈ। ਜਾਣਕਾਰ ਦੱਸਦੇ ਹਨ ਕਿ ਅਜੇ ਵੀ ਕੁਝ ਲੋਕ ਚਾਹੁੰਦੇ ਹਨ ਕਿ ਭਾਜਪਾ ਤੇ ਅਕਾਲੀ ਦਲ ਇਕੱਠੇ ਹੋ ਜਾਣ। ਇਸ ਦੇ ਲਈ ਬਾਕਾਇਦਾ ਸੀਟ ਸ਼ੇਅਰਿੰਗ ਸਬੰਧੀ ਵੀ ਚਰਚਾ ਚੱਲ ਰਹੀ ਹੈ। ਲੋਕ ਸਭਾ ਚੋਣਾਂ ‘ਚ ਭਾਜਪਾ ਅਕਾਲੀ ਦਲ ਤੋਂ 13 ਵਿਚੋਂ 7 ਸੀਟਾਂ ਮੰਗ ਰਹੀ ਹੈ, ਜਦੋਂਕਿ ਇਸ ਤੋਂ ਪਹਿਲਾਂ ਭਾਜਪਾ 3 ਸੀਟਾਂ ‘ਤੇ ਚੋਣ ਲੜਦੀ ਸੀ। ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਡਿਮਾਂਡ 55 ਸੀਟਾਂ ਦੀ ਹੈ। ਇਸ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ 23 ਸੀਟਾਂ ‘ਤੇ ਚੋਣ ਲੜਦੀ ਰਹੀ ਹੈ, ਜਦੋਂਕਿ ਬਾਕੀ ਸੀਟਾਂ ‘ਤੇ ਅਕਾਲੀ ਦਲ।

Leave a comment