#AMERICA

ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਇੰਡੋ-ਅਮੈਰੀਕਨ ਗਰੁੱਪ ਨਾਲ ਮੁਲਾਕਾਤ

-ਡਾ. ਸਰੋਆ, ਰਮੇਸ਼ ਸਿੰਘ ਕਰਾਚੀ ਵੀ ਹੋਏ ਸ਼ਾਮਲ
– ਗਿਆਨੀ ਰਘਵੀਰ ਸਿੰਘ ਦੇ ਅਕਾਲ ਤਖ਼ਤ ਦੇ ਜਥੇਦਾਰ ਵਜੋਂ ਨਿਯੁਕਤੀ ਦਾ ਕੀਤਾ ਸਵਾਗਤ
ਸੈਕਰਾਮੈਂਟੋ, 21 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਸਿੱਖ ਇੰਡੋ-ਅਮੈਰੀਕਨ ਗਰੁੱਪ ਨਾਲ ਮੁਲਾਕਤ ਕੀਤੀ। ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਹੀਦਾਂ ਦੇ ਖੂਨ ਨਾਲ ਸਿੰਜੀ ਹੋਈ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ, ਇਸ ਦੇ ਸ਼ਾਨਾਂਮਤੇ ਇਤਿਹਾਸ ਅਤੇ ਹੋਂਦ ਨੂੰ ਢਾਹ ਨਹੀਂ ਲੱਗਣੀ ਚਾਹੀਦੀ। ਉਨ੍ਹਾਂ ਸੰਸਥਾ ਦੀਆਂ ਪ੍ਰਾਪਤੀਆਂ ਦੱਸਦਿਆਂ ਕਿਹਾ ਕਿ ਸਾਨੂੰ ਸੰਸਥਾ ਦੀ ਮਜ਼ਬੂਤੀ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਭਰੋਸਾ ਦੁਆਇਆ ਕਿ ਕਮੇਟੀ ਵਲੋਂ ਅਮਰੀਕਨ ਸਿੱਖਾਂ ਦੀ ਸਲਾਹ ਅਤੇ ਸਹਿਯੋਗ ਲੈ ਕੇ ਕਾਰਜ ਕਰੇਗੀ। ਉਨ੍ਹਾਂ ਗਿਆਨੀ ਰਘਵੀਰ ਸਿੰਘ ਦੇ ਅਕਾਲ ਤਖ਼ਤ ਦੇ ਜਥੇਦਾਰ ਵਜੋਂ ਨਿਯੁਕਤੀ ਨੂੰ ਵੀ ਸ਼ਲਾਘਾਯੋਗ ਕਦਮ ਦੱਸਦਿਆਂ ਸਵਾਗਤ ਕੀਤਾ। ਮੀਟਿੰਗ ਨੂੰ ਡਾ. ਪਰਮਜੀਤ ਸਿੰਘ ਸਰੋਆ ਅਤੇ ਰਮੇਸ਼ ਸਿੰਘ ਖਾਲਸਾ ਕਰਾਚੀ ਨੇ ਵੀ ਸੰਬੋਧਨ ਕੀਤਾ। ਨਰਿੰਦਰਪਾਲ ਸਿੰਘ ਹੁੰਦਲ ਨੇ ਸਵਾਗਤ ਕਰਦਿਆਂ ਭਰੋਸਾ ਦਿੱਤਾ ਕਿ ਅਮਰੀਕਾ ਦੀਆਂ ਸੰਗਤਾਂ ਪੂਰਨ ਸਹਿਯੋਗ ਦੇਣ ਲਈ ਵਚਨਬੱਧ ਹੈ। ਮੀਟਿਗ ‘ਚ ਪ੍ਰੋਫੈਸਰ ਮੁਖ਼ਤਿਆਰ ਸਿੰਘ ਗਿੱਲ, ਮਨਜੀਤ ਸਿੰਘ ਸੈਣੀ, ਜਾਨੋਲ ਸਿਘ ਭਿੰਡਰ, ਦਵਿੰਦਰ ਸਿੰਘ ਢਿੱਲੋਂ, ਸੋਹਣ ਸਿੰਘ ਧੂਰੀ, ਗੁਦਿਆਲ ਸਿੰਘ ਪੱਡਾ, ਹਰਬੰਸ ਸਿੰਘ, ਲਖਤਾਰ ਸਿੰਘ ਪੱਡਾ, ਰਘਬੀਰ ਸਿੰਘ ਚੌਧਰੀ, ਸੰਤੋਖ ਸਿੰਘ, ਗੁਰਦੇਵ ਸਿੰਘ ਢਿੱਲੋਂ ਹਾਜ਼ਰ ਸਨ।

Leave a comment