#OTHERS #SPORTS

ਬੰਦੂਕਧਾਰੀਆਂ ਵੱਲੋਂ ਅਰਜਨਟੀਨਾ ਦੇ ਫੁਟਬਾਲ ਸਟਾਰ ਲਿਓਨਲ ਮੈਸੀ ਨੂੰ ਧਮਕੀ

ਬਿਊਨਸ ਆਇਰਸ, 4 ਮਾਰਚ (ਪੰਜਾਬ ਮੇਲ)- ਕੁੱਝ ਬੰਦੂਕਧਾਰੀਆਂ ਨੇ ਅਰਜਨਟੀਨਾ ਦੇ ਫੁਟਬਾਲ ਸਟਾਰ ਲਿਓਨਲ ਮੈਸੀ ਦੇ ਪਰਿਵਾਰ ਨਾਲ ਸਬੰਧਤ ਸੁਪਰਮਾਰਕੀਟ ਵਿਚ ਗੋਲੀਬਾਰੀ ਕੀਤੀ ਅਤੇ ਫੁਟਬਾਲਰ ਨੂੰ ਲਿਖਤੀ ਧਮਕੀ ਦਿੱਤੀ। ਵੀਰਵਾਰ ਸਵੇਰੇ ਹੋਏ ਇਸ ਹਮਲੇ ਵਿਚ ਕੋਈ ਵਿਅਕਤੀ ਜ਼ਖ਼ਮੀ ਨਹੀਂ ਹੋਇਆ। ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹਮਲਾਵਰਾਂ ਨੇ ਦੇਸ਼ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਰੋਜ਼ਾਰੀਓ ਵਿਚ ਯੂਨੀਕੋ ਸੁਪਰਮਾਰਕੀਟ ਨੂੰ ਨਿਸ਼ਾਨਾ ਕਿਉਂ ਬਣਾਇਆ। ਇਹ ਸੁਪਰਮਾਰਕੀਟ ਉਸ ਦੀ ਪਤਨੀ ਐਂਟੋਨੇਲਾ ਰੋਕੂਜ਼ੋ ਦੇ ਪਰਿਵਾਰ ਦੀ ਮਲਕੀਅਤ ਹੈ। ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਤੜਕੇ ਯੂਨੀਕੋ ਸੁਪਰਮਾਰਕੀਟ ‘ਤੇ 12 ਤੋਂ ਵੱਧ ਗੋਲੀਆਂ ਚਲਾਈਆਂ। ਇਸ ਦੌਰਾਨ ਉਨ੍ਹਾਂ ਇੱਕ ਲਿਖਤੀ ਸੁਨੇਹਾ ਛੱਡਿਆ, ”ਮੈਸੀ, ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ। ਸ਼ਹਿਰ ਦਾ ਮੇਅਰ ਪਾਬਲੋ ਜੈਵਕਿਨ ਵੀ ਨਸ਼ਾ ਤਸਕਰ ਹੈ।”

Leave a comment