#EUROPE

ਬ੍ਰਿਟੇਨ ‘ਚ ਟਿਕ-ਟੌਕ ਨੂੰ 12.7 ਮਿਲੀਅਨ ਪੌਂਡ ਦਾ ਜੁਰਮਾਨਾ

ਲੰਡਨ, 7 ਅਪ੍ਰੈਲ (ਪੰਜਾਬ ਮੇਲ)-ਬ੍ਰਿਟੇਨ ਦੇ ਨਿੱਜੀ ਨਿਗਰਾਨ ਨੇ ਬੱਚਿਆਂ ਦੇ ਡਾਟਾ ਦੀ ਦੁਰਵਰਤੋਂ ਸਣੇ ਡਾਟਾ ਸੁਰੱਖਿਆ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਟਿਕ-ਟੌਕ ‘ਤੇ 15.9 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ। ਸੂਚਨਾ ਕਮਿਸ਼ਨਰ ਦੇ ਦਫ਼ਤਰ ਮੁਤਾਬਕ ਉਸ ਨੇ ਵੀਡੀਓ ਬਣਾਉਣ ਸਬੰਧੀ ਐਪ ਨੂੰ 12.7 ਮਿਲੀਅਨ ਪੌਂਡ (15.9 ਮਿਲੀਅਨ ਡਾਲਰ) ਦਾ ਜੁਰਮਾਨਾ ਲਗਾਇਆ ਹੈ। ਬਰਤਾਨੀਆ ਦੇ ਨਿਗਰਾਨ ਮੁਤਾਬਕ ਟਿਕ-ਟੌਕ ਨੇ ਯੂ. ਕੇ. ਵਿਚ 2020 ਦੌਰਾਨ 13 ਤੋਂ ਘੱਟ ਉਮਰ ਦੇ 1.4 ਮਿਲੀਅਨ ਬੱਚਿਆਂ ਨੂੰ ਐਪ ਵਰਤਣ ਦੀ ਪ੍ਰਵਾਨਗੀ ਦਿੱਤੀ। ਅਜਿਹਾ ਕਰਕੇ ਕੰਪਨੀ ਨੇ ਆਪਣੇ ਨੇਮਾਂ ਦੀ ਉਲੰਘਣਾ ਕੀਤੀ ਹੈ। ਇਸ ਦੇ ਬਾਵਜੂਦ ਟਿਕ-ਟੌਕ ਨੇ ਬੱਚਿਆਂ ਦੇ ਅਕਾਊਂਟਾਂ ਦੀ ਸ਼ਨਾਖ਼ਤ ਕਰ ਕੇ ਇਨ੍ਹਾਂ ਨੂੰ ਪਲੇਟਫਾਰਮ ਤੋਂ ਨਹੀਂ ਹਟਾਇਆ।

Leave a comment