#CANADA

ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਪੰਜਾਬੀ ਵਕੀਲ ਸੂਬਾਈ ਅਦਾਲਤ ‘ਚ ਜੱਜ ਨਿਯੁਕਤ

ਐਬਟਸਫੋਰਡ, 19 ਜੁਲਾਈ (ਪੰਜਾਬ ਮੇਲ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਨੇ ਵੈਨਕੂਵਰ ਦੇ ਉੱਘੇ ਪੰਜਾਬੀ ਵਕੀਲ ਪਾਲ ਸੰਧੂ ਨੂੰ ਸੂਬਾਈ ਅਦਾਲਤ ਦਾ ਜੱਜ ਨਿਯੁਕਤ ਕੀਤਾ ਹੈ, ਜੋ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਪਾਲ ਸੰਧੂ ਲੀਗਲ ਆਪ੍ਰੇਸ਼ਨਜ਼ ਫਾਰ ਪ੍ਰੋਸੀਕਿਊਸ਼ਨ ਸਰਵਿਸਿਜ਼ ਬ੍ਰਿਟਿਸ਼ ਕੋਲੰਬੀਆ ਤੇ ਕਰਾਊਨ ਲੀਡ ਪ੍ਰੋਵਿੰਸ਼ਲ ਕੋਰਟਸ ਵਰਚੂਅਲ ਬੇਲ ਪ੍ਰਾਜੈਕਟ ਦੇ ਡਾਇਰਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਪਾਲ ਸੰਧੂ 8 ਅਗਸਤ ਨੂੰ ਜੱਜ ਦਾ ਅਹੁਦਾ ਸੰਭਾਲਣਗੇ।
ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ‘ਚ 2 ਪੰਜਾਬੀ ਤੇ 4 ਪੰਜਾਬਣਾਂ ਸੂਬਾਈ ਅਦਾਲਤ ਦੇ ਜੱਜ ਹਨ, ਜਿਨ੍ਹਾਂ ‘ਚ ਹਰਬੰਸ ਢਿੱਲੋਂ ਸਤਿੰਦਰ ਸਿੱਧੂ, ਨੀਨਾ ਪੁਰੇਵਾਲ, ਸੂਜਨ ਸੰਘਾ, ਗੁਰਮੇਲ ਸਿੰਘ ਗਿੱਲ ਤੇ ਪਾਲ ਸੰਧੂ ਜੱਜ ਹਨ। ਜ਼ਿਲ੍ਹਾ ਮੋਗਾ ਦੇ ਪਿੰਡ ਢੁੱਡੀਕੇ ਨਾਲ ਸੰਬੰਧਿਤ ਗੁਰਮੇਲ ਸਿੰਘ ਗਿੱਲ ਪਹਿਲੇ ਪੰਜਾਬੀ ਹਨ, ਜਿਨ੍ਹਾਂ ਨੂੰ ਬ੍ਰਿਟਿਸ਼ ਕੋਲੰਬੀਆ ਸਰਕਾਰ ਵਲੋਂ 1994 ‘ਚ ਸੂਬਾਈ ਅਦਾਲਤ ਦਾ ਜੱਜ ਨਿਯੁਕਤ ਕੀਤਾ ਗਿਆ ਸੀ।

Leave a comment