ਨਵੀਂ ਦਿੱਲੀ, 2 ਜੂਨ (ਪੰਜਾਬ ਮੇਲ)- ਛੇ ਬਾਲਗ ਪਹਿਲਵਾਨਾਂ ਅਤੇ ਇਕ ਨਾਬਾਲਗ ਪਹਿਲਵਾਨ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਡਬਲਯੂ.ਐੱਫ.ਆਈ. ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਸੰਸਦ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਦਿੱਲੀ ਪੁਲਿਸ ਵੱਲੋਂ ਦਰਜ ਕੀਤੀਆਂ ਦੋ ਐੱਫ.ਆਈ.ਆਰਜ਼ ਵਿਚ ਕਰੀਬ ਦਹਾਕੇ ਦੌਰਾਨ ਮੁਲਜ਼ਮ ਵੱਲੋਂ ਵੱਖ-ਵੱਖ ਸਮੇਂ ‘ਤੇ ਵਿਦੇਸ਼ਾਂ ਤੇ ਹੋਰ ਥਾਵਾਂ ‘ਤੇ ਕੀਤੇ ਜਿਨਸੀ ਸ਼ੋਸ਼ਣ ਤੇ ਧਮਕਾਉਣ ਦੀਆਂ ਕਈ ਕਥਿਤ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ।