ਨਵੀਂ ਦਿੱਲੀ, 9 ਜੂਨ (ਪੰਜਾਬ ਮੇਲ)- ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਤੇਜ਼ ਕਰਦਿਆਂ ਦਿੱਲੀ ਪੁਲਿਸ ਇੱਕ ਮਹਿਲਾ ਪਹਿਲਵਾਨ ਨੂੰ ਉਸ ਦੇ ਦਫ਼ਤਰ ਲੈ ਗਈ ਤਾਂ ਜੋ ਉਨ੍ਹਾਂ ਘਟਨਾਵਾਂ ਦਾ ਦ੍ਰਿਸ਼ ਮੁੜ ਰਚਿਆ ਜਾ ਸਕੇ, ਜਿਨ੍ਹਾਂ ਤਹਿਤ ਜਿਨਸੀ ਛੇੜਛਾੜ ਦੀ ਘਟਨਾ ਹੋਈ ਸੀ। ਬ੍ਰਿਜਭੂਸ਼ਨ ਦੀ ਸਰਕਾਰੀ ਰਿਹਾਇਸ਼ ‘ਚ ਹੀ ਡਬਲਯੂ.ਐੱਫ.ਆਈ. ਦਾ ਦਫ਼ਤਰ ਵੀ ਹੈ। ਉਧਰ, ਪਹਿਲਵਾਨ ਵਿਨੇਸ਼ ਫੋਗਾਟ ਨੇ ਟਵੀਟ ਕਰਕੇ ਉਨ੍ਹਾਂ ਮੀਡੀਆ ਰਿਪੋਰਟਾਂ ‘ਤੇ ਨਿਰਾਸ਼ਾ ਜ਼ਾਹਿਰ ਕੀਤੀ, ਜਿਨ੍ਹਾਂ ‘ਚ ਦਾਅਵਾ ਕੀਤਾ ਗਿਆ ਸੀ ਕਿ ਪਹਿਲਵਾਨ ਸਮਝੌਤੇ ਲਈ ਡਬਲਯੂ.ਐੱਫ.ਆਈ. ਦੇ ਦਫ਼ਤਰ ਪਹੁੰਚੀ ਹੈ। ਇਸੇ ਦੌਰਾਨ ਦਿੱਲੀ ਕਾਂਗਰਸ ਨੇ ਕਿਹਾ ਕਿ ਉਹ ਮਹਿਲਾ ਪਹਿਲਵਾਨਾਂ ਦੇ ਹੱਕ ‘ਚ 11 ਜੂਨ ਨੂੰ ਚੌਪਾਲ ਮੀਟਿੰਗਾਂ ਕਰੇਗੀ।