ਮੁੰਬਈ, 13 ਜੂਨ (ਪੰਜਾਬ ਮੇਲ)- ਇਥੋਂ ਦੀ ਅਦਾਲਤ ਨੇ ਸਾਲ 2002 ਦੇ ਗੁਜਰਾਤ ਬੈਸਟ ਬੇਕਰੀ ਭੀੜ ਹਮਲੇ ਦੇ ਮਾਮਲੇ ਵਿਚ ਦੋ ਨੂੰ ਬਰੀ ਕਰ ਦਿੱਤਾ ਹੈ। ਬੈਸਟ ਬੇਕਰੀ ‘ਤੇ ਭੀੜ ਦੇ ਹਮਲੇ ‘ਚ 14 ਵਿਅਕਤੀ ਮਾਰੇ ਗਏ ਸਨ। ਵਧੀਕ ਸੈਸ਼ਨ ਜੱਜ ਐੱਮ.ਜੀ. ਦੇਸ਼ਪਾਂਡੇ ਨੇ ਹਰਸ਼ਦ ਸੋਲੰਕੀ ਅਤੇ ਮਫਤ ਗੋਹਿਲ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ।