#AMERICA

ਬੇ-ਏਰੀਆ ਸੀਨੀਅਰ ਖੇਡਾਂ ਵਿਚ ਪੰਜਾਬੀ ਚੋਬਰਾਂ ਨੇ ਵਿਖਾਏ ਜੌਹਰ

ਸੈਨ-ਮਟਿਓ, 26 ਅਪ੍ਰੈਲ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਸਥਾਨਿਕ ਸੈਨ-ਮਟਿਓ ਸਿਟੀ ਕਾਲਜ ਵਿਚ ਬੇ-ਏਰੀਆ ਸੀਨੀਅਰ ਖੇਡਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਖੇਡਾਂ ਵਿਚ ਪੂਰੇ ਅਮਰੀਕਾ ਤੋਂ ਸੀਨੀਅਰ ਖਿਡਾਰੀ ਭਾਗ ਲੈਣ ਵਾਸਤੇ ਪਹੁੰਚੇ ਹੋਏ ਸਨ। ਇਹ ਖੇਡਾਂ ਕਾਲਜ ਦੇ ਟ੍ਰੈਕ ਐਂਡ ਫੀਲਡ ਖੇਤਰ ਵਿਚ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚ ਹਰ ਉਮਰ ਵਰਗ ਦੇ 150 ਪੁਰਸ਼ ਅਤੇ ਔਰਤਾਂ ਨੇ ਭਾਗ ਲਿਆ। ਜ਼ਿਆਦਾਤਰ ਭਾਗੀਦਾਰ ਕੈਲੀਫੋਰਨੀਆ ਦੇ ਸਨ।
ਫਰਿਜ਼ਨੋ ਤੋਂ ਗੁਰਬਖਸ਼ ਸਿੱਧੂ ਨੇ ਥਰੋਅ ਵਿਚ ਹਿੱਸਾ ਲਿਆ। ਉਨ੍ਹਾਂ ਨੇ ਹੈਮਰ ਥਰੋਅ ਵਿਚ 39:92 ਮੀਟਰ ਲਗਭਗ 131 ਫੁੱਟ ਦੀ ਦੂਰੀ ਨਾਲ ਗੋਲਡ ਮੈਡਲ ਜਿੱਤਿਆ। ਡਿਸਕਸ਼ਨ ਥਰੋਅ ਵਿਚ 32:75 ਮੀਟਰ 106 ਫੁੱਟ ਦੀ ਦੂਰੀ ਨਾਲ ਸੋਨ ਤਗਮਾ ਅਤੇ ਸ਼ਾਟ ਪੁਟ ਵਿਚ 8:81 ਮੀਟਰ ਲਗਭਗ 28 ਫੁੱਟ ਦੀ ਦੂਰੀ ਨਾਲ ਚਾਂਦੀ ਦਾ ਤਗਮਾ ਜਿੱਤਿਆ।
ਫਰਿਜ਼ਨੋ ਦੇ 56 ਸਾਲ ਦੇ ਨੌਜਵਾਨ ਕਮਲਜੀਤ ਬੈਨੀਪਾਲ ਨੇ 800 ਮੀਟਰ ਦੌੜ ਵਿਚ 3:03:00 ਮਿੰਟ ਦੇ ਸਮੇਂ ਵਿਚ ਸਿਲਵਰ  ਮੈਡਲ ਜਿੱਤਿਆ। ਉਸਨੇ 400 ਮੀਟਰ ਦੀ ਦੌੜ ਵਿਚ ਵੀ ਹਿੱਸਾ ਲਿਆ ਅਤੇ ਆਪਣੀ ਉਮਰ ਵਰਗ ਵਿਚ 1:16:00 ਮਿੰਟ ਦੇ ਸਮੇਂ ਵਿਚ ਚੌਥਾ ਸਥਾਨ ਪ੍ਰਾਪਤ ਕੀਤਾ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਫਰਿਜ਼ਨੋ ਗੁਰਬਖਸ਼ ਸਿੰਘ ਸਿੱਧੂ ਪਹਿਲਾਂ ਵੀ ਸੀਨੀਅਰ ਗੇਮਾਂ ਵਿਚ ਮੈਡਲ ਜਿੱਤਕੇ ਪੰਜਾਬੀ ਭਾਈਚਾਰੇ ਦਾ ਨਾਮ ਉੱਚਾ ਕਰ ਚੁੱਕੇ ਹਨ।

Leave a comment