ਸੋਫੀਆ/ਬੁਲਗਾਰੀਆ, 18 ਫਰਵਰੀ (ਪੰਜਾਬ ਮੇਲ)- ਬੁਲਗਾਰੀਆ ਵਿਚ ਇਕ ਲਾਵਾਰਿਸ ਟਰੱਕ ਵਿਚੋਂ 18 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਬੁਲਗਾਰੀਆ ਦੇ ਅਖ਼ਬਾਰ ਟਰੂਡ ਨੇ ਰਿਪੋਰਟ ਦਿੱਤੀ ਹੈ ਕਿ ਲੋਕੋਰਸਕੋ ਦੇ ਸੋਫੀਆ ਪਿੰਡ ਵਿੱਚ ਪ੍ਰਵਾਸੀਆਂ ਨੂੰ ਲਿਜਾ ਰਹੇ ਇੱਕ ਲਾਵਾਰਿਸ ਟਰੱਕ ਵਿੱਚੋਂ ਇੱਕ ਬੱਚੇ ਸਮੇਤ ਘੱਟੋ-ਘੱਟ 18 ਲੋਕ ਮ੍ਰਿਤਕ ਮਿਲੇ ਹਨ। ਬੁਲਗਾਰੀਆ ਦੇ ਗ੍ਰਹਿ ਮੰਤਰਾਲਾ ਅਨੁਸਾਰ ਕੁੱਲ 40 ਲੋਕ ਟਰੱਕ ਵਿਚ ਲੁਕੇ ਹੋਏ ਸਨ, ਜਿਨ੍ਹਾਂ ਵਿੱਚੋਂ 18 ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਅਤੇ ਬਚੇ ਲੋਕਾਂ ਨੂੰ ਮੈਡੀਕਲ ਇਲਾਜ ਲਈ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ ਹੈ।