#INDIA

ਬੀ.ਸੀ.ਸੀ.ਆਈ. ਵੱਲੋਂ ਸਾਲ 2021-22 ‘ਚ 1159 ਕਰੋੜ ਰੁਪਏ ਆਮਦਨ ਕਰ ਦਾ ਭੁਗਤਾਨ

ਨਵੀਂ ਦਿੱਲੀ, 8 ਅਗਸਤ (ਪੰਜਾਬ ਮੇਲ)- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ. ) ਨੇ ਵਿੱਤੀ ਸਾਲ 2021-22 ਵਿਚ 1,159 ਕਰੋੜ ਰੁਪਏ ਦਾ ਆਮਦਨ ਕਰ ਅਦਾ ਕੀਤਾ ਹੈ, ਜੋ ਪਿਛਲੇ ਵਿੱਤੀ ਸਾਲ ਨਾਲੋਂ 37 ਫੀਸਦੀ ਜ਼ਿਆਦਾ ਹੈ। ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਰਾਜ ਸਭਾ ‘ਚ ਸਵਾਲ ਦੇ ਲਿਖਤੀ ਜਵਾਬ ‘ਚ ਬੀ.ਸੀ.ਸੀ.ਆਈ. ਵੱਲੋਂ ਅਦਾ ਕੀਤੇ ਇਨਕਮ ਟੈਕਸ ਅਤੇ ਦਾਇਰ ਰਿਟਰਨਾਂ ਦੇ ਆਧਾਰ ‘ਤੇ ਪਿਛਲੇ ਪੰਜ ਸਾਲਾਂ ਦੀ ਆਮਦਨ ਅਤੇ ਖਰਚ ਦੇ ਵੇਰਵੇ ਵੀ ਪੇਸ਼ ਕੀਤੇ। ਅੰਕੜਿਆਂ ਅਨੁਸਾਰ ਵਿੱਤੀ ਸਾਲ 2020-21 ਵਿਚ ਬੀ.ਸੀ.ਸੀ.ਆਈ. ਨੇ 844.92 ਕਰੋੜ ਰੁਪਏ ਦਾ ਇਨਕਮ ਟੈਕਸ ਅਦਾ ਕੀਤਾ, ਜੋ 2019-20 ਵਿਚ ਅਦਾ ਕੀਤੇ 882.29 ਕਰੋੜ ਰੁਪਏ ਤੋਂ ਘੱਟ ਹੈ। ਬੀ.ਸੀ.ਸੀ.ਆਈ. ਨੇ 2017-18 ਵਿਚ 596.63 ਕਰੋੜ ਰੁਪਏ ਦੇ ਮੁਕਾਬਲੇ ਵਿੱਤੀ ਸਾਲ 2018-19 ਵਿਚ 815.08 ਕਰੋੜ ਰੁਪਏ ਦਾ ਆਮਦਨ ਕਰ ਅਦਾ ਕੀਤਾ। ਬੀ.ਸੀ.ਸੀ.ਆਈ. ਨੇ ਵਿੱਤੀ ਸਾਲ 2021-22 ਵਿਚ 7,606 ਕਰੋੜ ਰੁਪਏ ਦਾ ਮਾਲੀਆ ਕਮਾਇਆ, ਜਦੋਂ ਕਿ ਇਸ ਦਾ ਖਰਚਾ ਲਗਭਗ 3,064 ਕਰੋੜ ਰੁਪਏ ਸੀ। ਵਿੱਤੀ ਸਾਲ 2020-21 ਵਿਚ ਇਸ ਦੀ ਆਮਦਨ 4,735 ਕਰੋੜ ਰੁਪਏ ਅਤੇ ਖਰਚਾ 3,080 ਕਰੋੜ ਰੁਪਏ ਸੀ।

Leave a comment