ਮੁੰਬਈ, 8 ਜੁਲਾਈ (ਪੰਜਾਬ ਮੇਲ)- ਭਾਰਤੀ ਕ੍ਰਿਕਟ ਬੋਰਡ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਵਿਚ ਟੀ-20 ਫਾਰਮੈਟ ਵਿਚ ਬੱਲੇ ਅਤੇ ਗੇਂਦ ਵਿਚਕਾਰ ਸੰਤੁਲਨ ਰੱਖਣ ਲਈ ਇੱਕ ਓਵਰ ਵਿਚ ਦੋ ਬਾਊਂਸਰਾਂ ਦੀ ਇਜਾਜ਼ਤ ਦਿੱਤੀ ਹੈ। ਸ਼ੁੱਕਰਵਾਰ ਨੂੰ ਬੀ.ਸੀ.ਸੀ.ਆਈ. ਦੀ ਸਿਖ਼ਰ ਕੌਂਸਲ ਦੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ। ਬੱਲੇ ਅਤੇ ਗੇਂਦ ਵਿਚਕਾਰ ਸੰਤੁਲਨ ਰੱਖਣ ਲਈ ਬੀ.ਸੀ.ਸੀ.ਆਈ. ਨੇ ਆਗਾਮੀ ਸਈਅਦ ਮੁਸ਼ਤਾਕ ਅਲੀ ਟਰਾਫੀ ਵਿਚ ਪ੍ਰਤੀ ਓਵਰ ਦੋ ਬਾਊਂਸਰਾਂ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ। ਹੁਣ ਤੱਕ ਇੱਕ ਗੇਂਦਬਾਜ਼ ਪ੍ਰਤੀ ਓਵਰ ਸਿਰਫ਼ ਇੱਕ ਬਾਊਂਸਰ ਹੀ ਸੁੱਟ ਸਕਦਾ ਸੀ। ਸਈਅਦ ਮੁਸ਼ਤਾਕ ਅਲੀ ਟਰਾਫੀ 16 ਅਕਤੂਬਰ ਤੋਂ ਸ਼ੁਰੂ ਹੋਵੇਗੀ।