#PUNJAB

ਬੀਐੱਸਐੱਫ ਨੇ ਗੁਰਦਾਸਪੁਰ ਸੈਕਟਰ ’ਚ ਹੈਰੋਇਨ ਤੇ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ ਕੀਤਾ

ਚੰਡੀਗੜ੍ਹ,  18 ਫਰਵਰੀ (ਪੰਜਾਬ ਮੇਲ)- ਗੁਰਦਾਸਪੁਰ ਸੈਕਟਰ ’ਚ ਭਾਰਤ ਪਾਕਿਸਤਾਨ ਸਰਹੱਦ ਤੋਂ 20 ਪੈਕੇਟ ਹੈਰੋਇਨ, 2 ਪਿਸਤੌਲ, 6 ਮੈਗਜ਼ੀਨ, 242 ਕਾਰਤੂਸ ਤੇ ਪਾਈਪ ਬਰਾਮਦ ਕੀਤੇ ਗਏ ਹਨ। ਡੇਰਾ ਬਾਬਾ ਰੋਡ 113 ਬਟਾਲੀਅਨ ਖੇਤਰ ‘ਚ ਸਵੇਰੇ 5:30 ਵਜੇ ਤਸਕਰਾਂ ਨੇ ਪਾਕਿਸਤਾਨ ਵਾਲੇ ਪਾਸੇ ਤੋਂ ਨਸ਼ਾ ਭੇਜਣ ਦੀ ਕੋਸ਼ਿਸ਼ ਕੀਤੀ ਤਾਂ ਸਰਹੱਦ ’ਤੇ ਤਾਇਨਾਤ ਚੌਕਸ ਜਵਾਨਾਂ ਨੇ ਤੁਰੰਤ ਗੋਲੀਬਾਰੀ ਕਰ ਦਿੱਤੀ, ਜਿਸ ਦੇ ਜਵਾਬ ‘ਚ ਪਾਕਿਸਤਾਨ ਵਾਲੇ ਪਾਸੇ ਤੋਂ ਵੀ ਗੋਲੀਬਾਰੀ ਕੀਤੀ ਗਈ। ਇਸ ਮਗਰੋਂ ਤਸਕਰ ਧੁੰਦ ਦਾ ਲਾਹਾ ਲੈ ਕੇ ਫ਼ਰਾਰ ਹੋ ਗਏ।

Leave a comment