#INDIA

ਬਿਦਰ ‘ਚ ਅਮਿਤ ਸ਼ਾਹ ਨੇ ਗੁਰਦੁਆਰਾ ਨਾਨਕ ਝੀਰਾ ਸਾਹਿਬ ‘ਚ ਮੱਥਾ ਟੇਕਿਆ

ਬਿਦਰ (ਕਰਨਾਟਕ), 3 ਮਾਰਚ (ਪੰਜਾਬ ਮੇਲ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਰਨਾਟਕ ਦੇ ਬਿਦਰ ਵਿਚ ਗੁਰੂ ਨਾਨਕ ਝੀਰਾ ਸਾਹਿਬ ਗੁਰਦੁਆਰੇ ਵਿਚ ਮੱਥਾ ਟੇਕਿਆ। ਅੱਜ ਇਥੇ ਸ਼੍ਰੀ ਸ਼ਾਹ ਭਾਜਪਾ ਦੀ ‘ਵਿਜੇ ਸੰਕਲਪ ਰਥ ਯਾਤਰਾ’ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ ਅਤੇ ਅੱਜ ਬਿਦਰ ‘ਚ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ। ਸ਼ਾਹ ਦਾ ਕਰਨਾਟਕ ਦੌਰਾ ਅਹਿਮ ਹੈ ਕਿਉਂਕਿ ਸੂਬੇ ਦੀਆਂ 224 ਸੀਟਾਂ ‘ਤੇ ਇਸ ਸਾਲ ਮਈ ‘ਚ ਵਿਧਾਨ ਸਭਾ ਚੋਣਾਂ ਹੋਣ ਦੀ ਸੰਭਾਵਨਾ ਹੈ।

Leave a comment