ਮੁੰਬਈ, 2 ਮਾਰਚ (ਪੰਜਾਬ ਮੇਲ)- ਬਾਲੀਵੁੱਡ ਅਦਾਕਾਰ ਤੇ ਸਾਬਕਾ ਮਿਸ ਯੂਨੀਵਰਸ 47 ਸਾਲਾ ਸੁਸ਼ਮਿਤਾ ਸੇਨ ਨੇ ਅੱਜ ਦੱਸਿਆ ਕਿ ਉਸ ਨੂੰ ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਐਂਜੀਓਪਲਾਸਟੀ ਹੋਈ ਹੈ। ਇੰਸਟਾਗ੍ਰਾਮ ਪੋਸਟ ਵਿਚ ਅਦਾਕਾਰਾ ਨੇ ਕਿਹਾ ਕਿ ਸਰਜਰੀ ਦੇ ਦੌਰਾਨ ਕਾਰਡੀਓਲੋਜਿਸਟ ਨੇ ਉਸ ਦੇ ਦਿਲ ਵਿਚ ਸਟੈਂਟ ਪਾਇਆ ਹੈ।