#AMERICA

ਬਾਬਾ ਬਿੱਧੀ ਚੰਦ ਸੰਪਰਦਾਇ ਦੇ ਮੁਖੀ ਬਾਬਾ ਅਵਤਾਰ ਸਿੰਘ ਜੀ ਦਾ ਸਿਆਟਲ ‘ਚ ਨਿੱਘਾ ਸਵਾਗਤ

ਨਗਰ ਕੀਰਤਨ ‘ਚ ਸ਼ਾਮਲ ਹੋ ਕੇ ਆਰੰਭਤਾ ਦੀ ਅਰਦਾਸ ਕੀਤੀ
ਸਿਆਟਲ, 19 ਅਪ੍ਰੈਲ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)-ਬਾਬਾ ਬਿੱਧੀ ਚੰਦ ਦੀ ਅੰਸ਼-ਬੰਸ਼ ਦੇ 12ਵੇਂ ਜਾਨਸ਼ੀਨ ਬਾਬਾ ਅਵਤਾਰ ਸਿੰਘ ਜੀ ਦਾ ਸਿਆਟਲ ਪਹੁੰਚਣ ‘ਤੇ ਸੰਗਤ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਖਾਲਸਾ ਗੁਰਮਤਿ ਸਕੂਲ ਫੈਡਰਲ ਵੇ ਦੇ ਨਗਰ ਕੀਰਤਨ ‘ਚ ਸ਼ਾਮਲ ਹੋ ਕੇ ਆਰੰਭਤਾ ਦੀ ਅਰਦਾਸ ਕੀਤੀ। ਸੰਗਤ ਨੂੰ ਖਾਲਸਾ ਸਾਜਨਾ ਦਿਵਸ ਦੀ ਅਤੇ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ। ਖਾਲਸਾ ਗੁਰਮਤਿ ਸਕੂਲ ਦੇ ਵਿਦਿਆਰਥੀ ਤੇ ਮਾਪਿਆਂ ਨੇ ਸ਼ਾਮਲ ਹੋ ਕੇ ਨਗਰ ਕੀਰਤਨ ਕੱਢਿਆ। ਸ਼ੁਰੂਆਤ ਸਮੇਂ ਸਕੂਲ ਦੇ ਬੱਚਿਆਂ ਨੇ ਸ਼ਬਦ ਗਾਇਨ ਕੀਤਾ। ਬਾਬਾ ਅਵਤਾਰ ਸਿੰਘ ਜੀ ਨੇ ਸਿਆਟਲ ‘ਚ ਵੱਖ-ਵੱਖ ਗੁਰਸਿੱਖਾਂ ਦੇ ਬੁਲਾਵੇ ‘ਤੇ ਪਹੁੰਚ ਕੇ ਸੰਗਤ ਨੂੰ ਸਿੱਖੀ ਤੇ ਗੁਰਬਾਣੀ ਨਾਲ ਜੋੜਿਆ। ਅਖੀਰ ਵਿਚ ਸਨਮੋਹਣ ਸਿੰਘ ਸੋਢੀ ਦੇ ਗ੍ਰਹਿ ਵਿਚ ਰਹਿਰਾਸ ਦਾ ਪਾਠ, ਕੀਰਤਨ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਰੈਨਟਨ ਗੁਰੂ ਘਰ ਦੇ ਮੁੱਖ ਸੇਵਾਦਾਰ ਰਹੇ ਹਰਿੰਦਰਪਾਲ ਸਿੰਘ ਬੈਂਸ ਤੇ ਸ਼ਰਨਜੀਤ ਸਿੰਘ ਗੁਰਬਾਣੀ ਤੇ ਸਿੱਖੀ ਦਾ ਪ੍ਰਚਾਰ ਤੇ ਪਸਾਰ ਕਰਨ ਲਈ ਧੰਨਵਾਦ ਕੀਤਾ। ਬਾਅਦ ਵਿਚ ਗੁਰੂ ਦਾ ਅਟੁੱਟ ਲੰਗਰ ਵਰਤਿਆ। ਬਾਬਾ ਜੀ ਨਾਲ ਪਹੁੰਚੇ ਭੁਪਿੰਦਰ ਸਿੰਘ, ਰਵਿੰਦਰ ਸਿੰਘ, ਸਤਨਾਮ ਸਿੰਘ ਚੰਦੈਲ, ਮਨਜਿੰਦਰ ਸਿੰਘ (ਮਨੀ), ਜਗਜੀਤ ਸਿੰਘ ਜੱਸੀ, ਸ਼ਮਿੰਦਰ ਸਿੰਘ ਤੇ ਗੁਰਕੀਰਤ ਸਿੰਘ ਨੇ ਸਿਆਟਲ ਦੀ ਸੰਗਤ ਦਾ ਉਤਸ਼ਾਹ ਵੇਖ ਕੇ ਧੰਨਵਾਦ ਤੇ ਖੁਸ਼ੀ ਮਹਿਸੂਸ ਕੀਤੀ।

Leave a comment