#Featured

ਬਾਬਾ ਅਵਤਾਰ ਸਿੰਘ ਜੀ ਬਿੱਧੀਚੰਦੀਏ ਸੁਰਸਿੰਘ ਵਾਲਿਆਂ ਦੀ ਆਮਦ ‘ਤੇ ਸਿੱਖੀ ਤੇ ਗੁਰਬਾਣੀ ਦਾ ਪ੍ਰਚਾਰ ਤੇ ਪਸਾਰ ਹੋਇਆ

ਸਿਆਟਲ, 12 ਅਪ੍ਰੈਲ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਕੈਲੀਫੋਰਨੀਆ ਦੇ ਮਨਟੀਕਾ ਤੇ ਬੇਕਰਜ਼ਫੀਲਡ ਸ਼ਹਿਰਾਂ ‘ਚ ਬਾਬਾ ਅਵਤਾਰ ਸਿੰਘ ਜੀ ਬਿੱਧੀਚੰਦੀਏ ਸੁਰਸਿੰਘ ਵਾਲਿਆਂ ਦੇ ਪਹੁੰਚਣ ‘ਤੇ ਸਿੱਖੀ ਤੇ ਗੁਰਬਾਣੀ ਦਾ ਪ੍ਰਚਾਰ ਤੇ ਪਸਾਰ ਹੋਇਆ। ਮਨਟੀਕਾ ਵਿਚ ਪਿੰ੍ਰਸੀਪਲ ਸੁਖਚੈਨ ਸਿੰਘ ਢਿੱਲੋਂ ਦੇ ਛੋਟੇ ਲੜਕੇ ਅਰਜਨਬੀਰ ਸਿੰਘ ਢਿੱਲੋਂ (ਜਿੰਦੂ) ਤੇ ਉਸ ਦੀ ਪਤਨੀ ਮਨਜਿੰਦਰ ਕੌਰ ਢਿੱਲੋਂ (ਰਿੰਮੀ) ਦੇ ਸੱਦੇ ‘ਤੇ 200 ਪਰਿਵਾਰਕ ਮੈਂਬਰ ਤੋਂ ਵੱਧ ਸੰਗਤ ਦੇ ਰੂਪ ਵਿਚ ਪਹੁੰਚੇ।
ਪਰਿਵਾਰਕ ਮੈਂਬਰਾਂ ‘ਚ ਮਾਤਾ ਪ੍ਰੀਤਮ ਕੌਰ ਢਿੱਲੋਂ, ਭਰਾ ਗੁਰਿੰਦਰਜੀਤ ਸਿੰਘ (ਲੱਕੀ) ਤੇ ਉਸ ਦੀ ਪਤਨੀ ਬਿਕਰਮਜੀਤ ਕੌਰ ਤੇ ਬੱਚੇ ਅਮੀਤੋਜ ਤੇ ਅਰੂਸ਼ ਤੋਂ ਇਲਾਵਾ ਰਿਸ਼ਤੇਦਾਰ ਪਾਲੀ ਤੇ ਆਸ਼ੂ ਢਿੱਲੋਂ, ਯਾਦਵਿੰਦਰ ਢਿੱਲੋਂ ਤੇ ਪਰਿਵਾਰ, ਮਹਾਬੀਰ ਤੇ ਅਬਾਦਤ ਸਿੱਧੂ ਪਰਿਵਾਰ ਸਮੇਤ, ਜਸਬੀਰ ਤੇ ਬੌਬੀ ਢਿੱਲੋਂ ਦਾ ਪਰਿਵਾਰ, ਬਲਵਿੰਦਰ ਪੰਨੂੰ ਤੇ ਪਰਿਵਾਰ, ਬਲਵੰਤ ਤੇ ਸਰਬਜੀਤ ਦਾ ਪਰਿਵਾਰ; ਰਾਜ ਤੇ ਅਮਨ ਦਾ ਪਰਿਵਾਰ, ਮਨਜੀਤ ਗਿੱਲ ਅਤੇ ਮੰਨਾ ਤੇ ਦਵਿੰਦਰ ਗੁੱਗੂ; ਬਿੰਦਰ ਸਿੰਘ ਸਮੇਤ ਅੰਤਰਰਾਸ਼ਟਰੀ ਕੁਸ਼ਤੀ ਕੋਚ ਜਗਦੇਵ ਸਿੰਘ ਧਾਲੀਵਾਲ ਤੇ ਉਸ ਦੀ ਲੜਕੀ ਪਲਵਿੰਦਰ ਕੌਰ, ਤਰਸੇਮ ਸਿੰਘ ਪਹਿਲਵਾਨ, ਲਾਭ ਸਿੰਘ ਤੋਂ ਇਲਾਵਾ, ਬਾਬਾ ਜੀ ਦੇ ਨਾਲ ਸਹਿਯੋਗੀ ਕੁਲਦੀਪ ਸਿੰਘ ਢਿੱਲੋਂ, ਰਵਿੰਦਰ ਸਿੰਘ ਢਿੱਲੋਂ, ਹਰਜਿੰਦਰ ਸਿੰਘ, ਹਰਿੰਦਰ ਸਿੰਘ, ਤਿੰਮਲ ਤੇ ਜੋਤ ਬੈਂਸ, ਪਰਦੀਪ ਤੇ ਨਿਰਮਤ ਕੋਚਰ, ਮਨਪ੍ਰੀਤ ਸਰਪੰਚ ਆਦਿ ਨੇ ਬਾਬਾ ਜੀ ਨਾਲ ਵਿਚਾਰ ਸਾਂਝੇ ਕੀਤੇ ਤੇ ਗੁਰੂਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਬਾਬਾ ਅਵਤਾਰ ਸਿੰਘ ਜੀ ਦੇ ਪਹੁੰਚਣ ‘ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਅਰਜਨ ਬੀਰ ਜਿੰਦੂ ਦੇ ਪਰਿਵਾਰ ਵਿਚ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਬਾਬਾ ਜੀ ਨੇ ਗੁਰਬਾਣੀ ਤੇ ਸਿੱਖੀ ਨਾਲ ਜੁੜਨ ਦਾ ਉਪਦੇਸ਼ ਦਿੱਤਾ। ਬਾਅਦ ਵਿਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਬਾਬਾ ਅਵਤਾਰ ਸਿੰਘ ਜੀ ਮਨਟੀਕਾ ਗੁਰਦੁਆਰੇ ਪਹੁੰਚੇ, ਜਿੱਥੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਈ। ਗੁਰਦੁਆਰੇ ਵਿਚ ਵੀ ਗੁਰਬਾਣੀ ਤੇ ਸਿੱਖੀ ਦਾ ਪ੍ਰਚਾਰ ਤੇ ਪਸਾਰ ਕੀਤਾ ਗਿਆ।
ਸੈਨਹੋਜ਼ੇ ਗੁਰਦੁਆਰਾ ਸਾਹਿਬ ਵਿਚ 8 ਅਪ੍ਰੈਲ ਨੂੰ ਸਵੇਰੇ 8 ਤੋਂ 11 ਵਜੇ ਅੰਮ੍ਰਿਤ ਸੰਚਾਰ ਕਰਨ ਤੋਂ ਬਾਅਦ ਬੇਕਰਜ਼ਫੀਲਡ ਲਈ ਰਵਾਨਾ ਹੋਏ। 4 ਵਜੇ ਬੇਕਰਜਫ਼ੀਲਡ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਜਗਦੀਸ਼ ਸਿੰਘ ਢਿੱਲੋਂ ਦਾ ਪਰਿਵਾਰ ਤੇ ਸੰਗਤਾਂ ਇੰਤਜ਼ਾਰ ਕਰ ਰਹੀਆਂ ਸਨ।

Leave a comment