19.9 C
Sacramento
Wednesday, October 4, 2023
spot_img

ਬਾਇਡਨ ਪ੍ਰਸ਼ਾਸਨ ਵੱਲੋਂ ਅਮਰੀਕਾ-ਮੈਕਸੀਕੋ ਸਰਹੱਦ ‘ਤੇ ਪ੍ਰਵਾਸੀਆਂ ਨੂੰ ਰੋਕਣ ਲਈ ਟੈਕਸਾਸ ਗਵਰਨਰ ਵਿਰੁੱਧ ਮੁਕੱਦਮਾ ਦਾਇਰ

ਆਸਟਿਨ, 26 ਜੁਲਾਈ (ਪੰਜਾਬ ਮੇਲ)- ਬਾਇਡਨ ਪ੍ਰਸ਼ਾਸਨ ਨੇ ਅਮਰੀਕਾ-ਮੈਕਸੀਕੋ ਸਰਹੱਦ ਪਾਰ ਕਰਨ ਵਾਲੇ ਪ੍ਰਵਾਸੀਆਂ ਨੂੰ ਰੋਕਣ ਲਈ ਟੈਕਸਾਸ ਦੁਆਰਾ ਰੀਓ ਗ੍ਰਾਂਡੇ ਨਦੀ ਵਿਚ ਫਲੋਟਿੰਗ ਬੈਰੀਅਰ ਨੂੰ ਲੈ ਕੇ ਟੈਕਸਾਸ ਗਵਰਨਰ ‘ਤੇ ਮੁਕੱਦਮਾ ਕੀਤਾ ਹੈ। ਪਾਬੰਦੀ ਦਾ ਐਲਾਨ ਟੈਕਸਾਸ ਦੇ ਰਿਪਬਲਿਕਨ ਗਵਰਨਰ ਗ੍ਰੇਗ ਐਬੋਟ ਨੇ ਜੂਨ ਵਿਚ ਕੀਤਾ ਸੀ।
ਸੰਘੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਦੀ ਵਿਚ ਰੁਕਾਵਟਾਂ ਸੰਘੀ ਕਾਨੂੰਨ ਦੀ ਉਲੰਘਣਾ ਕਰਦੀਆਂ ਹਨ। ਇਸ ਦੇ ਨਾਲ ਹੀ ਮਨੁੱਖਤਾਵਾਦੀ ਚਿੰਤਾਵਾਂ ਵੀ ਸਾਹਮਣੇ ਆ ਗਈਆਂ ਹਨ। ਗਵਰਨਰ ਨੇ ਕਿਹਾ ਕਿ ਉਹ ਅਦਾਲਤ ਵਿਚ ਇਸ ਨਾਲ ਨਜਿੱਠਣਗੇ। ਜ਼ਿਕਰਯੋਗ ਹੈ ਕਿ ਇਸ ਪਾਬੰਦੀ ਦਾ ਐਲਾਨ ਜੂਨ ਵਿਚ ਕੀਤਾ ਗਿਆ ਸੀ।
ਰਾਜ ਦੇ ਅਧਿਕਾਰੀਆਂ ਨੇ ਸੰਘੀ ਅਧਿਕਾਰੀਆਂ ਦੇ ਬਿਆਨ ‘ਤੇ ਦਲੀਲ ਦਿੱਤੀ ਹੈ ਕਿ ਇਸ ਨਾਲ ਸਰਹੱਦ ਨੂੰ ਸੁਰੱਖਿਅਤ ਕਰਨ ਵਿਚ ਮਦਦ ਮਿਲੇਗੀ। ਪ੍ਰਵਾਸੀ ਵਕੀਲਾਂ ਨੇ ਕਿਹਾ ਹੈ ਕਿ ਇਹ ਪ੍ਰਵਾਸੀਆਂ ਲਈ ਬੇਅਸਰ ਅਤੇ ਸੰਭਾਵੀ ਤੌਰ ‘ਤੇ ਖ਼ਤਰਨਾਕ ਹੋ ਸਕਦਾ ਹੈ।
ਨਿਆਂ ਵਿਭਾਗ ਨੇ ਔਸਟਿਨ ਵਿਚ ਇੱਕ ਸੰਘੀ ਅਦਾਲਤ ਵਿਚ ਦਲੀਲ ਦਿੱਤੀ ਕਿ ਰਾਜ ਦੇ ਅਧਿਕਾਰੀਆਂ ਨੂੰ ਰੁਕਾਵਟਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਸੰਘੀ ਇਜਾਜ਼ਤ ਲੈਣ ਦੀ ਲੋੜ ਸੀ। ਸੰਘੀ ਅਧਿਕਾਰੀਆਂ ਨੇ ਦਲੀਲ ਦਿੱਤੀ ਕਿ ਅਜਿਹਾ ਨਾ ਕਰਕੇ, ਟੈਕਸਾਸ ਨੇ ਜਲ ਮਾਰਗਾਂ ਨੂੰ ਨਿਯੰਤਰਿਤ ਕਰਨ ਵਾਲੇ ਸੰਘੀ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ।
ਐਸੋਸੀਏਟ ਅਟਾਰਨੀ ਜਨਰਲ ਵਨੀਤਾ ਗੁਪਤਾ ਨੇ ਕਿਹਾ- ”ਅਸੀਂ ਦੋਸ਼ ਲਗਾਉਂਦੇ ਹਾਂ ਕਿ ਟੈਕਸਾਸ ਨੇ ਜ਼ਰੂਰੀ ਸੰਘੀ ਪਰਮਿਟਾਂ ਤੋਂ ਬਿਨਾਂ ਰੀਓ ਗ੍ਰਾਂਡੇ ‘ਤੇ ਰੁਕਾਵਟ ਖੜ੍ਹੀ ਕਰਕੇ ਸੰਘੀ ਕਾਨੂੰਨ ਦੀ ਉਲੰਘਣਾ ਕੀਤੀ ਹੈ।”
ਇਸ ਤੋਂ ਪਹਿਲਾਂ, ਬਾਇਡਨ ਪ੍ਰਸ਼ਾਸਨ ਨੇ ਟੈਕਸਾਸ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਨਦੀ ਤੋਂ ਰੁਕਾਵਟ ਨੂੰ ਹਟਾ ਕੇ ਕਾਨੂੰਨੀ ਲੜਾਈ ਤੋਂ ਬਚ ਸਕਦੇ ਹਨ। ਹਾਲਾਂਕਿ, ਅਜਿਹਾ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ 80 ਤੋਂ ਵੱਧ ਡੈਮੋਕ੍ਰੇਟਿਕ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਇਕ ਪੱਤਰ ਭੇਜ ਕੇ ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਦੀਆਂ ਖਤਰਨਾਕ ਅਤੇ ਬੇਰਹਿਮ ਕਾਰਵਾਈਆਂ ਦੀ ਜਾਂਚ ਕਰਨ ਦੀ ਅਪੀਲ ਕੀਤੀ ਸੀ। ਪੱਤਰ ਵਿਚ ਕਿਹਾ ਗਿਆ ਸੀ ਕਿ ਐਬਟ ਨਦੀ ਵਿਚ ਪ੍ਰਵਾਸੀਆਂ ਲਈ ਮੌਤ ਦੇ ਜਾਲ ਬਣਾ ਰਿਹਾ ਹੈ ਅਤੇ ਮੈਕਸੀਕੋ ਨਾਲ ਅਮਰੀਕੀ ਸੰਧੀ ਪ੍ਰਤੀਬੱਧਤਾਵਾਂ ਦੀ ਉਲੰਘਣਾ ਕਰ ਰਿਹਾ ਹੈ। ਇਸ ਦੇ ਜਵਾਬ ਵਿਚ ਗਵਰਨਰ ਐਬੋਟ ਨੇ ਟਵਿੱਟਰ ‘ਤੇ ਸੰਬੋਧਨ ਕਰਦਿਆਂ ਲਿਖਿਆ ਹੈ ਕਿ ਉਨ੍ਹਾਂ ਦੇ ਰਾਜ ਕੋਲ ਸਰਹੱਦ ਦੀ ਰੱਖਿਆ ਕਰਨ ਲਈ ਪ੍ਰਭੂਸੱਤਾ ਸੰਪੰਨ ਅਧਿਕਾਰ ਹੈ।
ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਰਿਪਬਲਿਕਨ ਪਾਰਟੀ ਨਾਲ ਸੰਬੰਧ ਰੱਖਦੇ ਹਨ ਅਤੇ ਉਹ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਫੀ ਨਜ਼ਦੀਕ ਸਮਝੇ ਜਾਂਦੇ ਸਨ।

Related Articles

Stay Connected

0FansLike
3,878FollowersFollow
21,200SubscribersSubscribe
- Advertisement -spot_img

Latest Articles