13.7 C
Sacramento
Monday, September 25, 2023
spot_img

ਬਾਇਡਨ ਦੇ ਪੁੱਤਰ ਵਿਰੁੱਧ ਲੱਗੇ ਸੰਘੀ ਗੰਨ ਦੋਸ਼ ਬਣ ਸਕਦੇ ਹਨ ਪਾਰਟੀ ਸਮਰਥਕਾਂ ਲਈ ਚੁਣੌਤੀ

ਸੈਕਰਾਮੈਂਟੋ, 18 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਹੰਟਰ ਬਾਈਡਨ ਵਿਰੁੱਧ ਝੂਠ ਬੋਲ ਕੇ ਰਿਵਾਲਵਰ ਲੈਣ ਦੇ ਮਾਮਲੇ ਵਿਚ ਦੋਸ਼ ਉਸ ਸਮੇਂ ਆਇਦ ਹੋਏ ਹਨ, ਜਦੋਂ ਉਨ੍ਹਾਂ ਦੇ ਪਿਤਾ ਜੋਅ ਬਾਇਡਨ 2024 ‘ਚ ਦੁਬਾਰਾ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ। ਦੋਸ਼ ਆਇਦ ਹੋਣ ਦਾ ਸਮਾਂ ਡੈਮੋਕਰੈਟਿਕ ਪਾਰਟੀ ਦੇ ਸਮਰਥਕਾਂ ‘ਚ ਭੰਬਲਭੂਸਾ ਪੈਦਾ ਕਰ ਸਕਦਾ ਹੈ। ਡੈਮੋਕਰੈਟਿਕ ਪਾਰਟੀ ਲਈ ਬਿਹਤਰ ਇਹ ਹੈ ਕਿ ਦੋਸ਼ਾਂ ਦਾ ਨਿਪਟਾਰਾ ਛੇਤੀ ਹੋ ਜਾਵੇ ਪਰੰਤੂ ਜੇਕਰ ਮੱਤਦਾਤਾ ਵੱਲੋਂ ਦੁਬਾਰਾ ਚੋਣ ਲੜਨ ਲਈ ਜੋਅ ਬਾਇਡਨ ਦੇ ਹੱਕ ਵਿਚ ਫੈਸਲਾ ਦੇਣ ਤੋਂ ਥੋੜਾ ਸਮਾਂ ਪਹਿਲਾਂ ਹੰਟਰ ਬਾਇਡਨ ਨੂੰ ਦੋਸ਼ੀ ਕਰਾਰ ਦੇ ਦਿੱਤਾ ਜਾਂਦਾ ਹੈ, ਤਾਂ ਇਹ ਪਾਰਟੀ ਲਈ ਚੰਗਾ ਨਹੀਂ ਹੋਵੇਗਾ। ਇਸ ਦਾ ਪਾਰਟੀ ਦੀਆਂ ਸੰਭਾਵਨਾਵਾਂ ਉਪਰ ਅਸਰ ਪੈ ਸਕਦਾ ਹੈ। ਹਾਲਾਂਕਿ ਮਾਮਲੇ ਵਿਚ ਸੁਣਵਾਈ ਦੇ ਸਮੇਂ ਬਾਰੇ ਕੋਈ ਭਵਿੱਖਬਾਣੀ ਕਰਨੀ ਮੁਸ਼ਕਿਲ ਹੈ ਪਰੰਤੂ ਅਜਿਹਾ ਲੱਗਦਾ ਹੈ ਕਿ ਹੰਟਰ ਬਾਇਡਨ ਦੇ ਵਕੀਲ ਮਾਮਲੇ ਦੀ ਤੁਰੰਤ ਸੁਣਵਾਈ ਦੇ ਹੱਕ ਵਿਚ ਨਹੀਂ ਹਨ। ਆਮ ਤੌਰ ‘ਤੇ ਦੋਸ਼ ਪੱਤਰ ਆਇਦ ਹੋਣ ਉਪਰੰਤ ਮਾਮਲੇ ਦੀ ਸੁਣਵਾਈ 100 ਦਿਨਾਂ ‘ਚ ਨਿਸ਼ਚਤ ਹੋ ਜਾਂਦੀ ਹੈ। ਵਕੀਲ ਅਬੇ ਲੋਵੈਲ ਵੱਲੋਂ ਮਾਮਲੇ ਨੂੰ ਨਜਿੱਠਣ ਲਈ ਜੋ ਅਨੇਕਾਂ ਢੰਗ ਤਰੀਕੇ ਅਪਣਾਉਣ ਦੀ ਯੋਜਨਾ ਹੈ, ਉਸ ਤੋਂ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਹੰਟਰ ਬਾਇਡਨ ਮਾਮਲੇ ਦੀ ਤੇਜ਼ੀ ਨਾਲ ਸੁਣਵਾਈ ਦੇ ਆਪਣੇ ਹੱਕ ਉਪਰ ਜ਼ੋਰ ਨਹੀਂ ਦੇਵੇਗਾ। ਲੋਵੈਲ ਦੇ ਮੰਨਣਾ ਹੈ ਕਿ ਜੁਲਾਈ ਵਿਚ ਹੋਏ ਮੁਕੱਦਮਾ ਸਮਝੌਤੇ ਅਨੁਸਾਰ ਹੰਟਰ ਬਾਇਡਨ ਵਿਰੁੱਧ ਦੋਸ਼ ਆਇਦ ਨਹੀਂ ਹੋ ਸਕਦੇ। ਲੋਵੈਲ ਨੇ ਇਹ ਵੀ ਕਿਹਾ ਹੈ ਕਿ ਡਰੱਗ ਲੈਣ ਵਾਲੇ ਵਿਅਕਤੀਆਂ ‘ਤੇ ਰਿਵਾਲਵਰ ਰੱਖਣ ਦੀ ਲੱਗੀ ਪਾਬੰਦੀ ਦੇ ਬਾਵਜੂਦ ਕਥਿਤ ਤੌਰ ‘ਤੇ ਹੰਟਰ ਬਾਇਡਨ ਉਪਰ ਰਿਵਾਲਵਰ ਰੱਖਣ ਦੇ ਦੋਸ਼ ਲਾਉਣਾ ਗੈਰਸੰਵਿਧਾਨਕ ਹੈ। ਉਨ੍ਹਾਂ ਕਿਹਾ ਕਿ ਕੁਝ ਸਬੂਤ ਅਜਿਹੇ ਹਨ, ਜਿਨ੍ਹਾਂ ਤੋਂ ਉਹ ਇਨਕਾਰ ਕਰਦੇ ਹਨ। ਅਜਿਹੇ ਵਿਚ ਜਦੋਂ ਵੀ ਜੇਕਰ ਸੁਣਵਾਈ ਹੁੰਦੀ ਹੈ, ਤਾਂ ਹੰਟਰ ਬਾਇਡਨ ਦੋਸ਼ ਮੁਕਤ ਹੋ ਕੇ ਨਿਕਲੇਗਾ।

Related Articles

Stay Connected

0FansLike
3,870FollowersFollow
21,200SubscribersSubscribe
- Advertisement -spot_img

Latest Articles