#PUNJAB

ਬਹਿਬਲ ਕਲਾਂ ਗੋਲ਼ੀਕਾਂਡ ਦੇ ਅਹਿਮ ਗਵਾਹ ਹਾਕਮ ਸਿੰਘ ਫ਼ੌਜੀ ਦਾ ਦਿਹਾਂਤ

ਫਰੀਦਕੋਟ, 13 ਫਰਵਰੀ (ਪੰਜਾਬ ਮੇਲ)- ਬਹਿਬਲ ਕਲਾਂ ਗੋਲ਼ੀਕਾਂਡ ਦੇ ਅਹਿਮ ਗਵਾਹ ਹਾਕਮ ਸਿੰਘ ਫ਼ੌਜੀ (80) ਦਾ ਬੀਤੇ ਦਿਨੀਂ ਦਿਹਾਂਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸ ਦੇਈਏ ਕਿ ਹਾਕਮ ਸਿੰਘ ਜਿੱਥੇ ਬਹਿਬਲ ਕਲਾਂ ਗੋਲ਼ੀਕਾਂਡ ਦੇ ਅਹਿਮ ਗਵਾਹ ਸਨ, ਉੱਥੇ ਹੀ ਇਨਸਾਫ਼ ਮੋਰਚੇ ਦਾ ਵੀ ਪੂਰਾ ਸਹਿਯੋਗ ਕਰ ਰਹੇ ਸਨ ਪਰ ਬੀਤੇ ਦਿਨੀਂ ਅਚਾਨਕ ਉਨ੍ਹਾਂ ਦਾ ਦਿਹਾਂਤ ਹੋ ਗਿਆ। ਜਦੋਂ ਇਨਸਾਫ਼ ਮੋਰਚੇ ਵੱਲੋਂ ਜਾਮ ਦੌਰਾਨ ਫ਼ੌਜੀ ਕਾਫ਼ਲੇ ਨੂੰ ਰੋਕਿਆ ਗਿਆ ਸੀ, ਤਾਂ ਉਸ ਵੇਲੇ ਵੀ ਉਹ ਮੋਰਚਾ ਆਗੂ ਤੇ ਸੰਚਾਲਕ ਸੁਖਰਾਜ ਸਿੰਘ ਦੇ ਨਾਲ ਸਨ ਅਤੇ ਹਾਕਮ ਸਿੰਘ ਨੇ ਹੀ ਫ਼ੌਜੀ ਅਫ਼ਸਰਾਂ ਨਾਲ ਗੱਲਬਾਤ ਕੀਤੀ ਸੀ।
ਹਾਕਮ ਸਿੰਘ ਆਪਣੇ ਪਿੱਛੇ ਪਤਨੀ, 2 ਬੱਚਿਆਂ ਨੂੰ ਛੱਡ ਗਏ ਸਨ। ਉਨ੍ਹਾਂ ਦੀ ਮੌਤ ‘ਤੇ ਬਹਿਬਲ ਕਲਾਂ ਇਨਸਾਫ਼ ਮੋਰਚਾ ਵੱਲੋਂ ਹਾਕਮ ਸਿੰਘ ਫ਼ੌਜੀ ਦੀ ਮੌਤ ‘ਤੇ ਡੂੰਘਾ ਦੁੱਖ਼ ਪ੍ਰਗਟਾਵਾ ਕੀਤਾ ਹੈ।

Leave a comment