18.4 C
Sacramento
Friday, September 22, 2023
spot_img

ਬਰੈਂਪਟਨ ਵਿਚ ਵਿਰਸੇ ਤੇ ਵਿਰਾਸਤ ਦਾ ਪਹਿਰੇਦਾਰ ਫੋਟੋ ਪ੍ਰਦਰਸ਼ਨੀ ਅਮਿੱਟ ਛਾਪ ਛੱਡ ਗਈ

ਸਰੀ, 17 ਜੂਨ (ਹਰਦਮ ਮਾਨ/ਪੰਜਾਬ ਮੇਲ)-ਬੀਤੇ ਦਿਨੀਂ ਬਰੈਂਪਟਨ ਦੇ ਗੁਰਦੁਆਰਾ ਡਿਕਸੀ ਵਿਖੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ 300 ਸਾਲਾ ਜਨਮ ਸ਼ਤਾਬਦੀ ਦੇ ਸੰਬੰਧ ਵਿਚ ਨੈਸ਼ਨਲ ਆਰਕਾਈਵਜ਼ ਕੈਨੇਡਾ ਵੱਲੋਂ ਵਿਸ਼ੇਸ਼ ਫੋਟੋ ਪ੍ਰਦਰਸ਼ਨੀ ਲਾਈ ਗਈ। ਫੋਟੋ ਪ੍ਰਦਰਸ਼ਨੀ ਦੇ ਉਦਘਾਟਨੀ ਸਮਾਗਮ ਵਿਚ ਨੌਜਵਾਨ ਮੈਂਬਰ ਪਾਰਲੀਮੈਂਟ ਇਕਵਿੰਦਰ ਸਿੰਘ ਗਹੀਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਬ੍ਰਿਟਿਸ਼ ਕੋਲੰਬੀਆ ਤੋਂ ਉੱਘੇ ਵਿਦਵਾਨ ਅਤੇ ਚਿੰਤਕ ਜੈਤੇਗ ਸਿੰਘ ਅਨੰਤ ਨੇ ਮੁੱਖ ਬੁਲਾਰੇ ਵਜੋਂ ਸ਼ਮੂਲੀਅਤ ਕੀਤੀ।

ਸਮਾਗਮ ਦੇ ਆਗਾਜ਼ ਵਿਚ ਨੈਸ਼ਨਲ ਸਿੱਖ ਆਰਕਾਈਵਜ਼ ਦੇ ਕਿਉਰੇਟਰ ਅਜੀਤ ਸਿੰਘ ਸਹੋਤਾ ਨੇ ਸਭਨਾਂ ਦਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਸਿੱਖ ਨੈਸ਼ਨਲ ਆਰਕਾਈਵਜ਼ ਕੈਨੇਡਾ ਦਾ ਮੁੱਖ ਕਾਰਜ ਆਪਣੇ ਅਮੀਰ ਵਿਰਸੇ ਅਤੇ ਵਿਰਾਸਤ ਦੀ ਸਾਂਭ ਸੰਭਾਲ ਕਰਨਾ ਹੈ ਅਤੇ ਸਾਨੂੰ ਉਮੀਦ ਹੈ ਕਿ ਇਹ ਫੋਟੋ ਪ੍ਰਦਰਸ਼ਨੀ ਕੌਮ ਵਿਚ ਨਵੀਂ ਊਰਜਾ ਪੈਦਾ ਕਰੇਗੀ। ਮੁੱਖ ਬੁਲਾਰੇ ਜੈਤੇਗ ਸਿੰਘ ਅਨੰਤ ਨੇ ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਸ਼ਤਾਬਦੀ ਤੇ ਸਿੱਖ ਕੌਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਹ ਸਿੱਖ ਕੌਮ ਦੇ ਅਜਿਹੇ ਬੇਸ਼ਕੀਮਤੀ ਹੀਰੇ ਹੋਏ ਹਨ ਜਿਨ੍ਹਾਂ ਵੱਲੋਂ ਸਿੱਖਾਂ ਦੀ ਆਨ ਤੇ ਸ਼ਾਨ ਲਈ ਕੀਤੇ ਕਾਰਜਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਫੋਟੋ ਪ੍ਰਦਰਸ਼ਨੀ ਵਿਚ ਰਾਮਗੜ੍ਹੀਆ ਭਾਈਚਾਰੇ ਦੀਆਂ ਉਨ੍ਹਾਂ ਹਸਤੀਆਂ ਨੂੰ ਫੋਟੋਆਂ ਦੇ ਰੂਪ ਵਿਚ ਪ੍ਰਦਰਸ਼ਿਤ ਕੀਤਾ ਗਿਆ ਜਿਨ੍ਹਾਂ ਨੇ ਵੱਖ ਵੱਖ ਖੇਤਰਾਂ ਵਿਚ ਸਿਖਰਾਂ ਨੂੰ ਛੋਹਿਆ ਹੈ ਅਤੇ ਦੇਸ਼-ਕੌਮ ਦਾ ਨਾਮ ਉੱਚਾ ਕੀਤਾ ਹੈ। ਉਨ੍ਹਾਂ ਇਸ ਫੋਟੋ ਪ੍ਰਦਰਸ਼ਨੀ ਦੀ ਸਫਲਤਾ ਲਈ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਪਾਏ ਯੋਗਦਾਨ ਅਤੇ ਅਗਵਾਈ ਦਾ ਜ਼ਿਕਰ ਵੀ ਕੀਤਾ।

ਮੈਂਬਰ ਪਾਰਲੀਮੈਂਟ ਇਕਵਿੰਦਰ ਸਿੰਘ ਗਹੀਰ ਨੇ ਕਿਹਾ ਕਿ ਅਜਿਹੀ ਪ੍ਰਦਰਸ਼ਨੀ ਕੈਨੇਡਾ ਵਿਚ ਪਹਿਲੀ ਵਾਰ ਲੱਗੀ ਹੈ ਅਤੇ ਇਹ ਸਾਡੇ ਲਈ ਇਕ ਚਾਨਣ ਮੁਨਾਰੇ ਦਾ ਕਾਰਜ ਕਰੇਗੀ। ਉਨ੍ਹਾਂ ਕਿਹਾ ਕਿ ਆਪਣੀ ਵਿਰਾਸਤ ਨੂੰ ਜਿਉਂਦਾ ਰੱਖਣ ਲਈ ਅਜਿਹੇ ਕਾਰਜਾਂ ਦੀ ਬੇਹੱਦ ਜ਼ਰੂਰਤ ਹੈ।

ਇਸ ਮੌਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਮਾਸਿਕ ਰਸਾਲੇ ਗੁਰਮਤਿ ਪ੍ਰਕਾਸ਼ ਦਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਵਿਸ਼ੇਸ਼ ਅੰਕ ਰਿਲੀਜ਼ ਕੀਤਾ ਗਿਆ। ਜੈਤੇਗ ਸਿੰਘ ਅਨੰਤ ਨੇ ਆਪਣੀ ਸਚਿੱਤਰ ਕੌਫੀ ਟੇਬਲ ਪੁਸਤਕ ਰਾਮਗੜ੍ਹੀਆ ਵਿਰਾਸਤ ਇਕਵਿੰਦਰ ਸਿੰਘ ਗਹੀਰ ਨੂੰ ਭੇਟ ਕੀਤੀ। ਨੈਸ਼ਨਲ ਸਿੱਖ ਆਰਕਾਈਵਜ਼ ਕੈਨੇਡਾ ਵੱਲੋਂ ਜੈਤੇਗ ਸਿੰਘ ਦਾ ਸਨਮਾਨ ਕਰਨ ਦੀ ਰਸਮ ਮੈਂਬਰ ਪਾਰਲੀਮੈਂਟ ਇਕਵਿੰਦਰ ਸਿੰਘ ਗਹੀਰ ਨੇ ਅਦਾ ਕੀਤੀ। ਫੋਟੋ ਪ੍ਰਦਰਸ਼ਨੀ ਦੀ ਪਿੱਠਭੂਮੀ (ਰਾਮਗੜ੍ਹ ਕਿਲੇ) ਨੂੰ ਸੰਸਥਾ ਦੇ ਵੈੱਬ ਡਿਜ਼ਾਇਨਰ ਸੰਦੀਪ ਸਿੰਘ ਨੇ ਬਾਖੂਬੀ ਸਾਕਾਰ ਕੀਤਾ। ਇਸ ਦੋ ਦਿਨਾਂ ਪ੍ਰਦਰਸ਼ਨੀ ਵਿਚ ਦਰਸ਼ਕਾਂ ਨੇ ਬੇਹੱਦ ਦਿਲਚਸਪੀ ਪ੍ਰਗਟ ਕੀਤੀ।

Related Articles

Stay Connected

0FansLike
3,868FollowersFollow
21,200SubscribersSubscribe
- Advertisement -spot_img

Latest Articles