ਬਰੈਂਪਟਨ, 28 ਮਾਰਚ (ਸੁਰਜੀਤ ਸਿੰਘ ਫਲੋਰਾ/ਪੰਜਾਬ ਮੇਲ)- ਗੁਰਦੁਆਰਾ ਨਾਨਕਸਰ ਬਰੈਂਪਟਨ ਕੈਨੇਡਾ’ਚ ਨਾਨਕਸਰ ਸੰਪਰਦਾਇ ਦੇ ਮਹਾਂਪੁਰਸ਼ ਬਾਬਾ ਈਸ਼ਰ ਸਿੰਘ ਨਾਨਕਸਰ ਕਲੇਰਾ ਵਾਲਿਆਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ 24 ਮਾਰਚ ਤੋਂ ਆਰੰਭ ਹੋਏ ਸਨ ਜਿਹਨਾਂ ਦੇ ਭੋਗ 26 ਮਾਰਚ ਸ਼ਾਮੀ ਪੂਰਨ ਗੁਰ-ਮਰਿਆਦਾ ਅਨੁਸਾਰ ਭੋਗ ਪਾਏ ਗਏ | ਰਾਗੀ ਸਿੰਘ ਵਲੋਂ ਜਿਥੇ ਕੀਤਰਨ ਨਾਲ ਸੰਗਤਾਂ ਨੂੰ ਧੁਰ ਕੀ ਬਾਣੀ ਨਾਲ ਜੋੜਿਆ , ਉਥੇ ਬਾਬਾ ਸੇਵਾ ਸਿੰਘ ਜੀ ਨੇ ਬਾਬਾ ਜੀ ਦੇ ਬਚਨਾਂ ਅਤੇ ਉਹਨਾਂ ਦੇ ਜੀਵਨ ਕਾਲ ਤੇ ਝਾਤ ਮਾਰਦੇ ਹੋਰੇ ਕਿਹਾ ਕਿ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਨੇ ਲੱਖ ਪ੍ਰਾਣੀਆਂ ਨੂੰ ਅੰਮ੍ਤਿਪਾਨ ਕਰਵਾ ਕੇ ਗੁਰੂ ਲੜ੍ਹ ਲਾਇਆ ਸੀ | ਉਨ੍ਹਾਂ ਸੰਗਤਾਂ ਨੂੰ ਬਾਬਾ ਜੀ ਦੇ ਜੀਵਨ ਤੋਂ ਸੇਧ ਲੈ ਕੇ ਜ਼ਿੰਦਗੀ ਬਤੀਤ ਕਰਨ ਲਈ ਕਿਹਾ |
ਉਹਨਾਂ ਅੱਗੇ ਬਚਨ ਕਰਦੇ ਹੋਏ ਕਿਹਾ ਜੋ ਗੁਰੂ ਦੇ ਹੁਕਮ ਵਿਚ ਰਹਿੰਦੇ ਹਨ ਉਹ ਭਾਵੇਂ ਜਿੰਨਾ ਮਰਜੀ ਵੱਡਾ ਅਫਸਰ, ਜਾਂ ਪ੍ਰਧਾਨ ਮੰਤਰੀ ਆ ਜਾਏ ਉਹ ਕਿਸੇ ਦੀ ਪ੍ਰਵਾਹ ਨਹੀਂ ਕਰਦਾ। ਉਹ ਸਿਰਫ਼ ਅਕਾਲ ਪੁਰਖ ਦੇ ਭਾਣੇ ਵਿਚ ਰਹਿੰਦੇ ਹਨ। ਬਾਬਾ ਈਸ਼ਰ ਸਿੰਘ ਨੇ ਕਦੇ ਸੱਤਾ ਦੇ ਲੋਕਾ ਦੀ ਪ੍ਰਵਾਹ ਨਹੀਂ ਕੀਤੀ। ਉਹਨਾਂ ਨੇ ਇਹ ਵੀ ਕਿਹਾ ਕਿ ਨਾਨਕਸਰ ਗੁਰੂਘਰਾ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਿਫੂਜ਼ ਹਨ, ਇਹ ਸਿਰਫ਼ ਇਸ ਲਈ ਕਿਉਂਕਿ ਬਾਬਾ ਨੰਦ ਸਿੰਘ ਜੀ ਤੇ ਬਾਬਾ ਈਸ਼ਰ ਸਿੰਘ ਨੇ ਜੋ ਗੁਰੂ ਸਾਹਿਬ ਲਈ ਸੱਚ ਖੰਡ ਬਣਾਏ ਹਨ, ਉਹਨਾਂ ਦੇ ਅੰਦਰ ਤੱਕ ਕੋਈ ਪਹੁੰਚ ਹੀ ਨਹੀਂ ਸਕਦਾ, ਜੋ ਵੀ ਸੰਗਤ ਆਉਂਦੀ ਬਾਹਰੋਂ ਦਰਸ਼ਨ ਕਰਕੇ ਕੀਤਰਨ ਕਥਾਂ ਸੁਣ ਕੇ ਚਲੀ ਜਾਂਦੀ ਹੈ। ਸਾਨੂੰ ਆਏ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ। ਅਖਿਰ ਤੇ ਉਹਨਾਂ ਨੇ ਸਭ ਆਇਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਬਾਬਾ ਜੀ ਦੇ ਦਰਸਾਏ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ।