#CANADA

ਬਰੈਂਪਟਨ ਪੁਲਿਸ ਵੱਲੋਂ 8 ਸਿੱਖ ਨੌਜਵਾਨ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਦੋਸ਼ ‘ਚ ਗ੍ਰਿਫ਼ਤਾਰ

ਟੋਰਾਂਟੋ, 6 ਅਕਤੂਬਰ (ਪੰਜਾਬ ਮੇਲ)- ਕੈਨੇਡੀਅਨ ਪੁਲਿਸ ਨੇ ਓਨਟਾਰੀਓ ਸੂਬੇ ਦੇ ਬਰੈਂਪਟਨ ਸ਼ਹਿਰ ਵਿਚ 19 ਤੋਂ 26 ਸਾਲ ਦੀ ਉਮਰ ਦੇ ਅੱਠ ਸਿੱਖ ਨੌਜਵਾਨਾਂ ਨੂੰ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ 2 ਅਕਤੂਬਰ ਦੀ ਰਾਤ ਨੂੰ ਫੋਨ ਆਇਆ ਕਿ ਬਰੈਂਪਟਨ ਦੇ ਡੋਨਾਲਡ ਸਟੀਵਰਟ ਰੋਡ ਅਤੇ ਬ੍ਰਿਸਡੇਲ ਡਰਾਈਵ ਖੇਤਰ ਵਿਚ ਗੋਲੀਬਾਰੀ ਕੀਤੀ ਗਈ ਹੈ। ਪੁਲਿਸ ਨੇ ਬਿਆਨ ‘ਚ ਕਿਹਾ, ‘ਟੈਕਟੀਕਲ ਯੂਨਿਟ ਦੀ ਮਦਦ ਨਾਲ ਅੱਠ ਵਿਅਕਤੀਆਂ ਨੂੰ ਉਨ੍ਹਾਂ ਦੇ ਨਿਵਾਸ ਤੋਂ ਕਾਬੂ ਕੀਤਾ ਗਿਆ। ਇਸ ਘਟਨਾ ‘ਚ ਕੋਈ ਜ਼ਖਮੀ ਨਹੀਂ ਹੋਇਆ ਹੈ।’

Leave a comment